ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਖਤਰੇ ਦਾ ਘੁੱਗੂ’ – ਅਮਨ ਚੀਮਾ

   ਪੰਜਾਬੀ ਸਿਨੇਮੇ ਦੇ ਸੁਨਿਹਰੇ ਦੌਰ ਨੂੰ ਵੇਖਦਿਆਂ ਉਸਾਰੂ ਸੋਚ ਵਾਲੇ ਕਲਾਵਾਨ ਚਿਹਰੇ ਅੱਗੇ ਆ ਰਹੇ ਹਨ। ਅਜਿਹੇ ਹੀ ਚਿਹਰਿਆਂ ‘ਚੋਂ ਇੱਕ ਮੇਹਨਤੀ ਤੇ ਲਗਨ ਵਾਲਾ ਨਾਂ ਹੈ ਨਿਰਮਾਤਾ ਤੇ ਨਿਰਦੇਸ਼ਕ ਅਮਨ ਚੀਮਾ।ਜੋ  17 ਜਨਵਰੀ 2020 ਨੂੰ  ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਖਤਰੇ ਦਾ ਘੁੱਗੂ’ ਦੇ ਬਤੌਰ ਨਿਰਮਾਤਾ ਤੇ ਨਿਰਦੇਸ਼ਕ ਬਣ ਕੇ ਅੱਗੇ ਆਏ ਹਨ।
‘ਅਨੰਤਾ ਫ਼ਿਲਮਜ਼’ ਬੈਨਰ ਹੇਠ ਬਣੀ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ‘ਚ ਜੋਰਡਨ ਸੰਧੂ ਅਤੇ ਅਦਾਕਾਰਾ ਦਿਲਜੋਤ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼ ,ਪ੍ਰਕਾਸ਼ ਗਾਧੂ, ਸੁਤਿੰਦਰ ਕੌਰ,ਨੀਟੂ ਪੰਧੇਰ,ਰਾਜ ਧਾਲੀਵਾਲ, ਸਮਿੰਦਰ ਵਿੱਕੀ, ਜਸ਼ਨਜੀਤ ਗੋਸਾ,ਬਸ਼ੀਰ ਅਲੀ, ਕਾਕਾ ਕੌਤਕੀ, ਰਾਜਵਿੰਦਰ ਸਮਰਾਲਾ,ਰੂਬੀ ਅਟਵਾਲ, ਸੰਜੂ ਸੰਲੌਕੀ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਅਮਨ ਚੀਮਾ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਤੇ ਡਾਇਲਾਗ ਰਵਿੰਦਰ ਮੰਡ ਨੇ ਲਿਖੇ ਹਨ ਅਤੇ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਹਟਕੇ ਪਿਆਰ ਮੁਹੱਬਤ ਵਰਗੇ ਇੱਕ ਦਿਲਚਸਪ ਵਿਸ਼ੇ ਦੀ ਕਹਾਣੀ ਅਧਾਰਤ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।
ਦੱਸ ਦਈਏ ਕਿ  ਅਮਨ ਚੀਮਾ ਬਹੁਤ ਮੇਹਨਤੀ ਤੇ ਲਗਨ ਵਾਲਾ ਕਲਾ ਪ੍ਰੇਮੀ ਹੈ।ਪੰਜਾਬੀ ਸਿਨਮੇ ਨਾਲ ਉਸਦਾ ਲਗਾਓ ਕਈ ਸਾਲਾਂ ਤੋਂ ਸੀ, ਉਹ ਇੱਕ ਵਧੀਆ ਫ਼ਿਲਮ ਬਣਾਉਣ ਦਾ ਇਛੁੱਕ ਸੀ ਸੋ ਅੱਜ ਉਸਨੂੰ ਸੁਪਨਿਆ ਨੂੰ ਸੱਚ ਕਰਨ ਦਾ ਮੌਕਾ ਮਿਲਿਆ ਹੈ। ਚੰਗੀਆਂ ਫ਼ਿਲਮਾਂ ਕਰਨ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ। ਕਲਾ ਦਾ ਕੋਈ ਅੰਤ ਨਹੀਂ ਹੁੰਦਾ , ਇੰਨਸਾਨ ਸਾਰੀ ਜਿੰਦਗੀ ਸਿੱਖਦਾ ਰਹਿੰਦਾ ਹੈ, ਬੰਦੇ ਵਿੱਚ ਮੇਹਨਤ ਅਤੇ ਲਗਨ ਦਾ ਕੀੜਾ ਹੋਣਾ ਲਾਜ਼ਮੀ ਹੈ।ਅਮਨ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਸਨੇ ਅਨੇਕਾਂ ਫ਼ਿਲਮਕਾਰਾਂ ਨਾਲ ਰਹਿ ਕੇ ਗਿਆਨ ਲਿਆ ਹੈ। ਇਸ ਪਲੇਠੀ ਫ਼ਿਲਮ ਦਾ ਨਿਰਦੇਸ਼ਨ ਕਰਦਿਆ ਵੀ ਉਹ ਨਿੱਤ ਨਵੇਂ ਤਜੱਰਬਿਆਂ ‘ਚ ਰਿਹਾ ਹੈ।ਉਨਾਂ ਕਿਹਾ ਕਿ ਭਵਿੱਖ ਵਿੱਚ ਉਸਦਾ ਫ਼ਿਲਮੀ ਸਫ਼ਰ ਜਾਰੀ ਰਹੇਗਾ ਤੇ ਉਹ ਦਰਸ਼ਕਾਂ ਦੀ ਪਸੰਦ ਮੁਤਾਬਕ ਫ਼ਿਲਮਾਂ ਦਾ ਨਿਰਮਾਣ ਕਰਦੇ ਰਹਿਣਗੇ।

ਹਰਜਿੰਦਰ ਸਿੰਘ

Install Punjabi Akhbar App

Install
×