ਆਸਟ੍ਰੇਲਿਆਈ ਪਾਰਟਨਰ ਵੀਜ਼ਾ ਤਬਦੀਲੀਆਂ ਨਸਲਵਾਦੀ ਨਹੀਂ : ਐਲਨ ਟੱਜ

(ਬ੍ਰਿਸਬੇਨ ) ਪਿਛਲੇ ਦਿਨੀ ਫੈਡਰਲ ਬਜਟ ਵਿੱਚ ਪਾਰਟਨਰ ਵੀਜ਼ਾ ਬਿਨੈਕਾਰਾਂ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ ਕਾਰਜਸ਼ੀਲ ਪੱਧਰ ਦੀ ਲਾਜ਼ਮੀ ਅੰਗਰੇਜ਼ੀ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਜੋ ਅਨਿਸ਼ਚਿਤਤਾ ਪਾਈ ਜਾ ਰਹੀ ਹੈ ਉਸ ਬਾਰੇ ਆਸਟ੍ਰੇਲੀਆ ਦੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਐਲਾਨ ਕੀਤਾ ਹੈ ਕਿ ਨਵੇਂ ਬਦਲਾਵ ਨਸਲਵਾਦੀ ਕਾਰਵਾਈ ਨਹੀਂ ਹੈ। ਸਰਕਾਰ ਨੇ ਸਿਰਫ਼ ਇਹ ਸੁਨਿਸ਼ਚਤ ਕਰਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਥੇ ਆਉਣ ਵਾਲ਼ੇ ਪ੍ਰਵਾਸੀ ਆਸਟ੍ਰੇਲੀਆ ਦੇ ਸਮਾਜਿਕ ਤਾਣੇ-ਬਾਣੇ ਵਿੱਚ ਆਪਣੀ ਪੂਰੀ ਸ਼ਮੂਲੀਅਤ ਕਰਣ ਦੇ ਯੋਗ ਹੋ ਸਕਣ। ਉਨ੍ਹਾਂ ਕਿਹਾ ਕਿ ਕਾਰਜਸ਼ੀਲ ਪੱਧਰ ਦੀ ਅੰਗਰੇਜ਼ੀ ਨਾ ਬੋਲਣ ਵਾਲੇ ਆਸਟ੍ਰੇਲੀਆ ਵਿੱਚ ਆਏ ਪ੍ਰਵਾਸੀਆਂ ਵਿੱਚੋਂ ਕੇਵਲ 13 ਪ੍ਰਤੀਸ਼ਤ ਲੋਕ ਹੀ ਨੌਕਰੀਆਂ ਕਰ ਰਹੇਹਨ। ਦੱਸਣਯੋਗ ਹੈ ਕਿ ਆਲੋਚਕਾਂ ਵੱਲੋਂ ਨਵੀਂ ਨੀਤੀ ਨੂੰ ਆਸਟ੍ਰੇਲੀਆ ਦੀ ਨਵੀਂ ਨਸਲਵਾਦੀ ਅਤੇ ਵ੍ਹਾਈਟ ਆਸਟ੍ਰੇਲੀਆ ਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਮੰਤਰੀ ਨੇ ਹੋਰ ਕਿਹਾ ਕਿ ਜਦੋਂ ਤੱਕ ਵਧੇਰੇ ਕੁਆਰੰਟੀਨ ਥਾਂਵਾਂ ਮੁਹੱਈਆ ਨਹੀਂ ਹੁੰਦੀਆਂ ਤੱਦ ਤੱਕ ਵਿਦੇਸ਼ਾਂ ਵਿੱਚ ਫ਼ਸੇ ਆਸਟ੍ਰੇਲਿਆਈ ਨਾਗਰਿਕ, ਅਸਥਾਈ ਪ੍ਰਵਾਸੀ ਅਤੇ ਵਿਦੇਸ਼ੀ ਪਾੜ੍ਹਿਆਂ ਲਈ ਆਵਾਜਾਈ ਸੀਮਤ ਰਹੇਗੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਲਈ ਕੋਵੀਡ-19 ਵੈਕਸੀਨ ਦੀ ਉਪਲਬਧਤਾ ਅਤੇ ਰਾਜਾਂ ‘ਚ ਕੁਆਰੰਟੀਨ ਸਮਰੱਥਾ ਬਾਰੇ ਵਿਚਾਰਿਆ ਜਾਵੇਗਾ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਲਗਭਗ 30,000 ਆਸਟ੍ਰੇਲਿਆਈ ਨਾਗਰਿਕ ਅਤੇ ਸਥਾਈ ਵਸਨੀਕ ਵਿਦੇਸ਼ਾਂ ਵਿੱਚ ਫਸੇਹੋਏ ਹਨ ਜਿਨ੍ਹਾਂ ਵਿੱਚੋਂ ਬਹੁਗਿਣਤੀ ਭਾਰਤ ਵਿੱਚ ਹਨ। ਗੌਰਤਲਬ ਹੈ ਕਿ ਤਕਰੀਬਨ 200,000 ਵਿਦੇਸ਼ੀ ਪਾੜ੍ਹੇ ਬਾਹਰ ਫਸੇ ਹੋਏ ਹਨ, ਜਿਨ੍ਹਾਂ ਵਿਚੋਂ ਲਗਭਗ 6,600 ਭਾਰਤ ਵਿਚ ਹਨ। ਮੰਤਰੀ ਅਨੁਸਾਰ ਸੂਬਾ ਵਿਕਟੋਰੀਆ ‘ਚ ਕਾਰਗਰ ਕੁਆਰੰਟੀਨ ਸਮਰੱਥਾ ਨਾ ਹੋਣ ਕਰਕੇ ਅੰਤਰਰਾਸ਼ਟਰੀ ਉਡਾਣਾਂ ਮੈਲਬਾਰਨ ਨਹੀਂ ਆ ਰਹੀਆਂ ਹਨ।

Install Punjabi Akhbar App

Install
×