ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ‘ਸਥਿਰ ਅਤੇ ਸੁਰੱਖਿਅਤ ਢੰਗ ਨਾਲ’ ਦੁਬਾਰਾ ਖੁੱਲ੍ਹਣਗੀਆਂ: ਐਲਨ ਟੱਜ

ਘੱਟ ਜੋਖਮ ਵਾਲੇ ਦੇਸ਼ਾਂ ਨਾਲ ‘ਕੁਆਰੰਟੀਨ ਤੋਂ ਬਗੈਰ’ ਯਾਤਰਾ ‘ਤੇ ਸਹਿਮਤੀ

(ਬ੍ਰਿਸਬੇਨ) ਆਸਟਰੇਲਿਆਈ ਸਰਕਾਰ ਦੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਇਕ ਬਹੁਸਭਿਆਚਾਰਕ ਪ੍ਰੈਸਕਾਨਫਰੰਸ ਦੌਰਾਨ ਗੈਰ-ਆਸਟਰੇਲਿਆਈ ਨਾਗਰਿਕਾਂ, ਵਸਨੀਕਾਂ ਅਤੇ ਵਿਦੇਸ਼ੀ ਪਾੜ੍ਹਿਆਂ ਨੂੰ ਕਰੋਨਾਵਾਇਰਸ ਪ੍ਰਕੋਪ ਨੂੰ ਰੋਕਣ ਲਈ ਆਪਣੀਆਂ ਅੰਤਰਰਾਸ਼ਟਰੀਸਰਹੱਦਾਂ ਨੂੰ ਬੰਦ ਕਰਨ ਦੇ ਲਗਭਗ ਅੱਠ ਮਹੀਨਿਆਂ ਬਾਅਦ ਮੁੜ ਖੋਲ੍ਹਣ ਦੇ ਸੰਕੇਤ ਦਿੱਤੇ ਹਨ। ਉਹਨਾਂ ਅਨੁਸਾਰ ਅੰਤਰਰਾਸ਼ਟਰੀ ਸਰਹੱਦਾਂ ‘ਸਥਿਰ ਅਤੇਸੁਰੱਖਿਅਤ ਢੰਗ ਨਾਲ’ ਦੁਬਾਰਾ ਖੁੱਲ੍ਹਣਗੀਆਂ। ਆਸਟਰੇਲੀਆ ਘੱਟ ਜੋਖਮ ਵਾਲੇ ਦੇਸ਼ਾਂ ਨਾਲ ਟ੍ਰੈਵਲ ਪ੍ਰਬੰਧ ਸਥਾਪਤ ਕਰੇਗਾ ਅਤੇ ਵਿਦੇਸ਼ੀ ਪਾੜ੍ਹਿਆਂ ਦੀਸੁਰੱਖਿਅਤ ਵਾਪਸੀ ਨੂੰ ਵੀ ਪਹਿਲ ਦੇਵੇਗਾ। ਮੰਤਰੀ ਟੱਜ ਨੇ ਦੱਸਿਆ ਕਿ ਸਰਕਾਰ ਵਧੇਰੇ ਲੋਕਾਂ ਦੀ ਵਾਪਸੀ ਤਹਿਤ ਨਿਊਜ਼ੀਲੈਂਡ, ਜਪਾਨ, ਸਿੰਗਾਪੁਰ ਅਤੇ ਦੱਖਣੀਕੋਰੀਆ ਵਰਗੇ ਘੱਟ ਜੋਖਮ ਵਾਲੇ ਦੇਸ਼ਾਂ ਨਾਲ ਵੱਖਰੀ ਮੁਕਤ ਯਾਤਰਾ (ਕੁਆਰੰਟੀਨ ਤੋਂ ਬਗੈਰ) ਦੇ ਪ੍ਰਬੰਧਾਂ ਦੀ ਸਥਾਪਨਾ ਲਈ ਵੀ ਕੰਮ ਕਰ ਰਹੀ ਹੈ ਅਤੇ ਉੱਚਜੋਖਮ ਵਾਲੇ ਮੁਲਕਾਂ ਲਈ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਸੰਭਾਵਿਤ ਭਵਿੱਖ ਲਈ ਬੰਦ ਰਹਿਣਗੀਆਂ। ਮੰਤਰੀ ਨੇ ਕਿਹਾ ਕਿ ਇੱਥੇ ਲਗਭਗ 34,000 ਆਸਟਰੇਲਿਆਈ ਲੋਕ ਹਨ ਜਿਨ੍ਹਾਂ ਨੇ ਡੀਐਫਏਟੀ (DFAT) ਨਾਲ ਘਰ ਪਰਤਣ ਲਈ ਆਪਣੀ ਦਿਲਚਸਪੀ ਦਰਜ ਕੀਤੀ ਹੈ, ਜਿਨ੍ਹਾਂ ਲਈ ਸਰਕਾਰ ਕ੍ਰਿਸਮਸਤੱਕ ਵਾਪਸੀ ਨੂੰ ਤਰਜੀਹ ਦੇ ਰਹੀ ਹੈ। ਕੌਮਾਂਤਰੀ ਆਰਥਿਕਤਾ ਲਈ 39 ਬਿਲੀਅਨ ਡਾਲਰ ਲਿਆਉਣ ਵਾਲੇ ਅੰਤਰਰਾਸ਼ਟਰੀ ਪਾੜ੍ਹਿਆਂ ਨੂੰ ਭਰੋਸਾ ਦਿਵਾਉਂਦੇ ਹੋਏਮੰਤਰੀ ਨੇ ਕਿਹਾ ਕਿ ਪਾੜ੍ਹੇ ਇਸ ਸਾਲ ਦੇ ਅਖੀਰ ਤੋਂ ਸ਼ੁਰੂ ਹੋਣ ਵਾਲੇ ਰਾਜਾਂ ਦੇ ‘ਛੋਟੇ ਅਤੇ ਪੜਾਅਵਾਰ’ ਪਾਇਲਟ ਪ੍ਰੋਗਰਾਮਾਂ ਰਾਹੀਂ ਪਰਤਣਾ ਸ਼ੁਰੂ ਕਰ ਦੇਣਗੇ। ਹੁਣਤੱਕ ਉੱਤਰੀ ਪ੍ਰਦੇਸ਼ ਅਤੇ ਦੱਖਣੀ ਆਸਟਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਦੀ ਸਹੂਲਤ ਲਈ ਯੋਜਨਾਵਾਂ ਦੀ ਪੁਸ਼ਟੀ ਕੀਤੀ ਹੈ, ਜਿਸ ਦੇਤਹਿਤ 70 ਵਿਦਿਆਰਥੀ ਡਾਰਵਿਨ ਅਤੇ 300 ਵਿਦਿਆਰਥੀ ਐਡੀਲੇਡ ਦੀਆਂ ਯੂਨੀਵਰਸਿਟੀਆਂ ਵਿਚ ਵਾਪਸ ਪਰਤਣਗੇ।

Install Punjabi Akhbar App

Install
×