ਸਿਡਨੀ ਵਿੱਚ ਪੁਲਿਸ ਵੱਲੋਂ ਗ਼ੈਰ ਕਾਨੂੰਨੀ ਰੈਕਟਾਂ ਦਾ ਭਾਂਡਾ ਫੋੜ

8 ਮਿਲੀਅਨ ਤੋਂ ਜ਼ਿਆਦਾ ਨਗਦੀ ਅਤੇ ਨਸ਼ਿਆਂ ਦੀ ਖੇਪ ਬਰਾਮਦ

ਸਹਾਇਕ ਕਮਿਸ਼ਨਰ ਸਟੁਅਰਟ ਸਮਿਥ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਸਿਡਨੀ ਦੇ ਬਰਵੁੱਡ, ਕੈਂਪਸੀ, ਰ੍ਹੋਡਜ਼ ਅਤੇ ਬੈਲਮੋਰ ਖੇਤਰ ਵਿਖੇ ਪੁਲਿਸ ਵੱਲੋਂ ਕੀਤੀ ਗਈ ਮੌਕੇ ਦੀ ਕਾਰਵਾਈ ਦੌਰਾਨ ਗ਼ੈਰਕਾਨੂੰਨੀ ਰੈਕਟਾਂ ਦਾ ਭਾਂਡਾਫੋੜ ਕੀਤਾ ਗਿਆ ਹੈ ਜਿਸ ਦੇ ਤਹਿਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਅਲੱਗ ਅਲੱਗ ਤੌਰ ਤੇ 8 ਮਿਲੀਅਨ ਡਾਲਰ ਦੀ ਨਗਦੀ ਅਤੇ ਨਸ਼ਿਆਂ ਦੀ ਖੇਪ ਫੜੀ ਗਈ ਹੈ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਬਰਵੁੱਡ ਵਾਲੇ ਉਕਤ ਸੰਗਠਨ ਦੇ ਏਸ਼ੀਆ ਅਤੇ ਹਾਂਗਕਾਂਗ ਦੇ ਹੋਰ ਕਈ ਅਜਿਹੇ ਗ਼ੈਰ ਕਾਨੂੰਨੀ ਸੰਗਠਨਾ ਨਾਲ ਸਬੰਧ ਹਨ ਅਤੇ ਇਹ ਇੱਕ ਜੂਆਘਰ ਦੇ ਜ਼ਰੀਏ ਪੈਸੇ ਦਾ ਗ਼ੈਰ ਕਾਨੂੰਨੀ ਲੈਣ-ਦੇਣ ਕਰਨ ਵਿੱਚ ਸਥਾਪਿਤ ਸਨ। ਬਰਵੁੱਡ ਵਿਖੇ ਪੁਲਿਸ ਨੇ 260,000 ਡਾਲਰਾਂ ਦੀ ਨਗਦੀ ਅਤੇ ਮੈਥਲਿਮਫੈਟਾਮਾਈਨ ਅਤੇ ਐਮ.ਡੀ.ਐਮ.ਏ. ਨਸ਼ੇ ਬਰਾਮਦ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ।
ਇਸ ਤੋਂ ਇਲਾਵਾ ਪੁਲਿਸ ਨੇ ਬੈਲਮੋਰ ਖੇਤਰ ਵਿੱਚੋਂ ਵੀ ਇੱਕ ਆਦਮੀ ਅਤੇ ਇੱਕ ਔਰਤ (ਕ੍ਰਮਵਾਰ 27 ਅਤੇ 30 ਸਾਲ) ਨੂੰ ਗ੍ਰਿ਼ਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਵੀ 60,000 ਡਾਲਰਾਂ ਤੋਂ ਵੀ ਜ਼ਿਆਦਾ ਦੀ ਨਗਦੀ ਬਰਾਮਦ ਕੀਤੀ ਹੈ।
ਰ੍ਹੋਡਜ਼ ਖੇਤਰ ਵਿੱਚੋਂ ਵੀ ਪੁਲਿਸ ਨੇ 3.1 ਮਿਲੀਅਨ ਡਾਲਰ ਦੀ ਨਗਦੀ ਅਤੇ ਇਸ ਤੋਂ ਇਲਾਵਾ ਇੱਕ ਹੋਰ ਰੇਡ ਵਿੱਚ 4.78 ਮਿਲੀਅਨ ਡਾਲਰਾਂ ਦੀ ਨਗਦੀ ਬਰਾਮਦ ਕੀਤੀ ਹੈ।
ਕੈਂਪਸੀ ਤੋਂ ਇੰਕ 32 ਸਾਲਾਂ ਦੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Install Punjabi Akhbar App

Install
×