
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਚੀਨ ਅਤੇ ਆਸਟ੍ਰੇਲੀਆ ਵਿੱਚ ਚੱਲ ਰਹੀ ਸ਼ਾਬਦਿਕ ਲੜਾਈ ਵਿੱਚ ਹੁਣ ਰੂਸ ਵੀ ਖੁਲ੍ਹ ਕੇ ਸਾਹਮਣੇ ਨਿਤਰ ਆਇਆ ਹੈ ਅਤੇ ਮਾਸਕੌ ਤੋਂ ਬਾਹਰੀ ਰਾਜਾਂ ਦੇ ਮੰਤਰਾਲੇ ਦੀ ਸਪੋਕਸਮੈਨ ਮਾਰੀਆ ਜ਼ਾਖਾਰੋਵਾ ਨੇ ਵੀ ਚੀਨ ਵੱਲੋਂ ਜਾਰੀ ਕੀਤੀ ਗਈ ਵਾਰ ਕਰਾਈਮ ਵਾਲੀ ਫੋਟੋ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇਹ ਤਾਂ ਆਸਟ੍ਰੇਲੀਆ ਨੇ ਵੀ ਮੰਨ ਹੀ ਲਿਆ ਹੈ ਕਿ ਉਨ੍ਹਾਂ ਦੇ ਫੌਜੀਆਂ ਨੇ ਅਫ਼ਗਾਨ ਵਿੱਚ ਤਸ਼ੱਦਦ ਕੀਤੇ ਕਰਦਿਆਂ ਘੱਟੋ ਘੱਟ 39 ਅਫ਼ਗਾਨੀਆਂ (ਨਿਰਦੌਸ਼ ਸ਼ਹਿਰੀ ਅਤੇ ਜਾਗੀ ਕੈਦੀਆਂ) ਨੂੰ ਲੜਾਈ ਦੇ ਅੰਤਰ-ਰਾਸ਼ਟਰੀ ਨਿਯਮਾਂ ਨੂੰ ਛਿੱਕੇ ਤੇ ਟੰਗਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਆਸਟ੍ਰੇਲੀਆਈ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਉਨ੍ਹਾਂ ਫੌਜੀਆਂ ਖ਼ਿਲਾਫ਼ ਸਖ਼ਤ ਐਕਸ਼ਨ ਲਏ ਜਾਣਗੇ ਅਤੇ ਕਈਆਂ ਦੇ ਰੈਂਕ ਪੈਨਸ਼ਨਾਂ ਦੀ ਖੋਹੀਆਂ ਜਾ ਸਕਦੀਆਂ ਹਨ -ਤਾਂ ਫਿਰ ਇਸ ਵਿੱਚ ਝੂਠ ਕਿਵੇਂ ਹੋ ਸਕਦਾ ਹੈ ਆਸਟ੍ਰੇਲੀਆਈ ਸਿਪਾਹੀਆਂ ਨੇ ਇੱਕ ਬੱਚੇ ਦੀ ਵੀ ਜਾਨ ਲੈ ਲਈ ਹੋਵੇ। ਆਸਟ੍ਰੇਲੀਆ ਤੋਂ ਸਬੰਧਤ ਵਿਭਾਗਾਂ ਦੇ ਮੰਤਰੀ ਐਲਨ ਟੱਜ ਨੇ ਇਸ ਦੀ ਘੋਰ ਨਿੰਦਾ ਕਰਦਿਆਂ ਕਿਹਾ ਹੈ ਕਿ ਸਾਡੀ ਰਿਪੋਰਟ ਵਿੱਚ ਜੋ ਤੱਥ ਸਾਹਮਣੇ ਆਏ ਹਨ ਅਸੀਂ ਉਨ੍ਹਾਂ ਦੀ ਤਰਜ ਤੇ ਹੀ ਕਾਰਵਾਈ ਕਰਾਂਗੇ ਅਤੇ ਇਸ ਦਾ ਇਹ ਮਤਲਭ ਨਹੀਂ ਕਿ ਕੋਈ ਵੀ ਦੂਸਰਾ ਦੇਸ਼ ਨਕਲੀ ਫੋਟੋਆਂ ਤਿਆਰ ਕਰਕੇ ਆਸਟ੍ਰੇਲੀਆਈ ਫੌਜੀਆਂ ਦੇ ਖ਼ਿਲਾਫ਼ ਸੰਸਾਰ ਅੰਦਰ ਨਫ਼ਰਤ ਫੈਲਾਉਣੀ ਸ਼ੁਰੂ ਕਰ ਦੇਵੇ। ਬਾਹਰੀ ਰਾਜਾਂ ਦੀ ਮੰਤਰੀ ਮੈਰੀਸ ਪਾਈਨ ਨੇ ਵੀ ਅਜਿਹੀਆਂ ਕਾਰਵਾਈਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।