ਨਿਊ ਸਾਊਥ ਵੇਲਜ਼, ਬੱਚਿਆਂ ਅਤੇ ਵੱਡਿਆਂ -ਦੋਹਾਂ ਨੂੰ ਖੇਡਣ ਨੂੰ ਖੁੱਲ੍ਹ 1 ਜੁਲਾਈ ਤੋਂ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਬੱਚਿਆਂ ਅਤੇ ਵੱਡਿਆਂ ਦੀਆਂ ਖੇਡਾਂ ਵਾਸਤੇ ਖੁੱਲ੍ਹ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਖੁੱਲ੍ਹ ਇੱਕ ਜੁਲਾਈ ਤੋਂ ਲਾਗੂ ਹੋ ਜਾਵੇਗੀ। ਪਰੰਤੂ ਪ੍ਰੋਫੈਸ਼ਨਲ ਖੇਡਾਂ ਦੌਰਾਨ ਹੋਣ ਵਾਲੇ ਇਕੱਠਾਂ ਉਪਰ ਪਾਬੰਧੀ ਹਾਲ ਦੀ ਘੜੀ ਬੰਦ ਹੀ ਰਹੇਗੀ ਅਤੇ ਸਟੇਡੀਅਮਾਂ ਦੀਆਂ ਕਾਰਜਕਾਰਨੀਆਂ ਨੂੰ ਇਨ੍ਹਾਂ ਇਕੱਠਾਂ ਵਿੱਚ ਸੋਸ਼ਲ ਡਿਸਟੈਂਸਿੰਗ ਬਣਾਉਣ ਲਈ ਹਦਾਇਤਾਂ ਅਤੇ ਪਲਾਨਿੰਗਾਂ ਤਿਆਰ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਰਚ ਵਿੱਚ ਕੋਵਿਡ 19 ਦੇ ਪ੍ਰਕੋਪ ਕਰਕੇ ਹਰ ਤਰਾ੍ਹਂ ਦੀਆਂ ਖੇਡਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪ੍ਰੀਮਅਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਚਿਤਾਵਨੀ ਵੀ ਦਿੱਤੀ ਹੈ ਕਿ ਜਿਹੋ ਜਿਹੇ ਇਕੱਠ ਲੋਕਾਂ ਵੱਲੋਂ ਬੀਤੇ ਸ਼ਨਿਚਰਵਾਰ ਨੂੰ ਕੀਤੇ ਗਏ ਸਨ, ਲੋਕ ਅਜਿਹੇ ਇਕੱਠਾਂ ਤੋਂ ਪ੍ਰਹੇਜ਼ ਕਰਨ ਅਤੇ ਕੋਵਿਡ 19 ਦੇ ਖਤਰਿਆਂ ਨੂੰ ਦੇਖਦਿਆਂ ਹੋਇਆਂ ਪੂਰੀ ਤਰਾ੍ਹਂ ਨਾਲ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਚਲੰਤ ਕਾਨੂੰਨਾ ਦੀ ਪਾਲਣਾ ਕਰਨ ਅਤੇ ਇਸੇ ਵਿੱਚ ਸਾਰਿਆਂ ਦੀ ਭਲਾਈ ਹੈ।

Install Punjabi Akhbar App

Install
×