ਕਿਸਾਨਾ ਦੇ ਇਸ ਸੰਘਰਸ਼ ’ਚ ਹਰ ਮਜਹਬ, ਪਹਿਚਾਣ, ਜਾਤੀ, ਆਪਣਾ ਵੱਧ ਤੋ ਵੱਧ ਸਹਿਯੋਗ ਦੇਣ ਅਤੇ ਮੇਰੀ ਇਸ ਬੇਨਤੀ ਨੂੰ ਤਵੱਜੋ ਦੇਣਾ -ਜਥੇਦਾਰ ਗੁਰਵਿੰਦਰ ਬਾਜਵਾ

ਭੁਲੱਥ — ਨੋਜਵਾਨ ਆਜ਼ਾਦ ਕਿਸਾਨ ਭੁਲੱਥ ਦੇ ਆਗੂ ਜਥੇਦਾਰ ਗੁਰਵਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨੀ ਸੰਘਰਸ਼ ਪਿਛਲੇ 6 ਮਹੀਨਿਆ ਵਿੱਚ ਇਹ ਨਾਹਰਾ ਕਾਫੀ ਪ੍ਰਚਲਿਤ ਹੈ । ਵਾਜਬ ਵੀ ਇਹ ਨਾਹਰੇ ਇਹ ਝੰਡੇ ਹੇਠ ਇਕ ਇਨਕਲਾਬ ਦੀ ਜੰਗ ਲੜੀ ਜਾ ਰਹੀ ਤੇ ਇਸ ਜੰਗ ਵਿੱਚ ਹਰ ਮਜਹਬ, ਪਹਿਚਾਣ, ਵਰਗ, ਜਾਤੀ ਆਪਣਾ ਯੋਗਦਾਨ ਦੇ ਰਹੀ ਹੈ । ਇਕ ਗੱਲ ਅੰਦੋਲਨ ਦੇ ਬੁੱਧੀਜੀਵੀਆ, ਇਖਲਾਕੀ ਫਰਜ ਨਿਭਾਉਣ ਵਾਲਿਆ ਵੱਲੋ ਆਖੀ ਜਾਦੀ ਕਿ ਇਹ ਲੜਾਈ-ਅੰਦੋਲਨ ਕੇਵਲ ਕਿਸਾਨਾ ਮਜਦੂਰਾ ਦਾ ਨਹੀ ਭਲ ਕਿ ਇਹ ਹਰੇਕ ਅਧਾਰੇ, ਵਪਾਰਕ, ਕਿੱਤੇ, ਪੇਸ਼ੇ, ਭਾਰਤੀ ਨਾਗਰਿਕ ਦਾ ਅੰਦੋਲਨ ਹੈ, ਭਾਵ ਕਿ ਕਿਸਾਨੀ ਨਹੀ ਇਨਸਾਨੀ ਅੰਦੋਲਨ ਹੈ । ਅੱਜ ਅੰਦੋਲਨ ਬਾਬਤ ਕੋਈ ਗੱਲ ਹੋਵੇ ਤਾ ਬਰੂਏ ਲਾਲ ਕਿਲਾ ਸਾਹਮਣੇ ਰੱਖ ਦਿੱਤਾ ਜਾਦਾ ਕਿ ਉਥੇ ਗਲਤ ਹੋਇਆ । ਲਾਲ ਕਿਲਾ ਵਿੱਚ ਕਿਸਾਨਾ ਨੇ ਕੀ ਕੀਤਾ ਦੱਸੋ, ਮੁਕੱਦਮੇ ਸਰਕਾਰ ਨੇ ਦਰਜ ਕੀਤੇ, ਗ੍ਰਿਫਤਾਰੀਆ ਸਰਕਾਰ ਨੇ ਕਰਾਈਆ, ਦਰਵਾਜੇ-ਰਸਤੇ ਸਰਕਾਰਾ ਨੇ ਖੋਲੇ, ਕੁੱਟ-ਮਾਰ ਸਰਕਾਰ ਨੇ ਕਰਾਈ, ਬਜੁਰਗਾ ਤੇ ਤਸ਼ੱਦਦ, ਬਾਅਦ ਵਿੱਚ ਪੱਥਰਬਾਜੀ ਕੀਤੀ, ਹੋਰ ਵੀ ਕੋਝੀਆ ਹਰਕਤਾ ਕੀਤੀਆ ਤੇ ਹੁਣ ਦੱਸੋ ਹਿੰਸਾ ਸਰਕਾਰ ਨੇ ਫੈਲਾਈ ਕਿ ਲੋਕਾ ਨੇ, ਇਸ ਹਿੰਸਾ ਮਾਹੋਲ ਤਣਾਅਪੂਰਣ ਦਾ ਕਾਰਨ ਸਰਕਾਰ ਹੈ । ਪਰ ਕੁੱਝ ਅੱਖੀ ਅੰਨੇ, ਕੰਨੀ ਬੋਲੇ ਲੋਕ ਇਹ ਹੀ ਸਮਝਦੇ, ਬਸ ਆਪਣੀ ਕੱਟੜਤਾ ਤੇ ਕਾਇਮ ਰਹਿਣਾ ਚਾਹੁੰਦੇ ਹਨ । ਉਹਨਾ ਨੂੰ ਇਕ ਮਸਵਰਾ ਕਿ ਕੰਮ ਭਾਈਚਾਰਾ, ਗੁਆਢ, ਹਕੀਕੀ, ਨਜਦੀਕੀ ਆਉਦਾ ਹੈ, ਅੱਜ ਨਾਲ ਖੜੋਗੇ ਤਾ ਕਲ ਕੋਈ ਤੁਹਾਡੀ ਤਕਲੀਫ ਵਿੱਚ ਤਹਿਰੀਰ ਬਣੇਗਾ । ਬਾਕੀ ਇਹ ਕੇਵਲ ਆਮਦਨ ਦੀ ਲੜਾਈ ਨਹੀ ਇਹ ਮਿੱਟੀ, ਰੋਟੀ ਤੇ ਨਾਲ ਫਸਲ ਤੇ ਆਉਣ ਵਾਲੀ ਨਸਲ ਦੀ ਸੰਵੇਦਨਸ਼ੀਲਤਾ ਦੀ ਲੜਾਈ ਹੈ ਤੇ ਅਕਲ ਨਾਲ ਚਲਦੀ ਰੱਖੀ ਜਾ ਸਕਦੀ । ਬਾਕੀ ਅਸੀ ਵੀ ਇਰਦਾ ਦ੍ਰਿੜ ਰੱਖੀਏ, ਅਫਵਾਹਾ ਤੋ ਬਚੀਏ, ਸਾਡੇ ਕਿਰਦਾਰ, ਪਹਿਚਾਣ, ਇਮਾਨ ਹਰ ਵੇਲੇ ਜਿੰਦਾਬਾਦ ਦਾ ਪਹਿਰਾ ਦੇਵੇ । ਇਸ ਲਹਿਰ ਵਿੱਚ ਸਾਮੂਲੀਅਤ ਕਰੀਏ ਤੇ ਇਕ ਦੂਜੇ ਦੀ ਬੁਰਾਈ, ਕਿੜ ਰੱਖਣੀ, ਰੰਜਿਸ ਕੱਢਣੀ ਫਿਲਹਾਲ ਬੰਦ ਕਰੀਏ ਤੇ ਬਦਲਾਖੋਰੀ ਵਿੱਚ ਸੈਟਰ ਸਰਕਾਰ ਨੂੰ ਦਾਖਲਾ ਦੇਈਏ ਆਖਰਕਾਰ ਇਹੋ ਬੇਨਤੀ ਕਿ ਸਰਬੱਤ ਦਾ ਭਲਾ ਮੰਗੋ ਤੇ ਕਿਸਾਨੀ ਅੰਦੋਲਨ ਦਾ ਆਪਣਾ ਪਰਿਵਾਰ ਸਮਝ ਕੇ ਸਾਥ ਦਿਉ, ਜਿੱਤ ਨਿਸਚਿਤ ਹੈ, ਮੈਨੂੰ ਉਮੀਦ ਹੈ ਇਸ ਜਿੱਤ ਦਾ ਮਨਸੂਬਾ ਹਰੇਕ ਨੂੰ ਮੁਨਾਫਾ ਦਾ ਭਾਗੀਦਾਰ ਬਣਾਏਗਾ।

Welcome to Punjabi Akhbar

Install Punjabi Akhbar
×
Enable Notifications    OK No thanks