ਕਿਸਾਨ ਅੰਦੋਲਨ ਨੂੰ ਸਮਰਥਨ ਕਰਨਾ ਹਰ ਸੱਚੇ ਪੰਜਾਬੀ ਦਾ ਫਰਜ਼:- ਸਰਬਜੀਤ ਸਿੰਘ ਲੁਬਾਣਾ

ਭੁਲੱਥ —ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੀ ਸਰਹੱਦਾਂ ਉੱਪਰ ਸਾਰੇ ਦੇਸ਼ ਦੇ ਕਿਸਾਨ ਕਿਸਾਨ ਮਾਰੂ ਤਿੰਨੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ . ਪਰ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਅੰਨਦਾਤਾ ਦੀਆਂ ਹੱਕੀ ਮੰਗਾਂ ਮੰਨਣਾ ਤਾਂ ਬੜੀ ਦੂਰ ਦੀ ਗੱਲ ਸਗੋਂ ਉਲਟਾ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ  ਕਈ ਕਿਸਮ ਦੇ ਹੋਛੇ ਹੱਥਕੰਡੇ ਅਪਣਾ ਰਹੀ ਹੈ  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਭੁਲੱਥ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਲੁਬਾਣਾ ਨੇ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਅੰਦੋਲਨ ਜਿਸ ਮੁਕਾਮ ਉੱਤੇ ਪਹੁੰਚ ਚੁੱਕਾ ਹੈ  ਜਿੱਥੋਂ ਪਿੱਛੇ ਨੂੰ ਮੁੜਨਾ ਬਹੁਤ ਮੁਸ਼ਕਿਲ ਹੈ  ਇਸ ਲਈ ਸਾਰੇ ਪੰਜਾਬੀਆਂ ਨੂੰ ਕਿਸਾਨੀ ਅੰਦੋਲਨ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਫ਼ਸਲਾਂ ਅਤੇ ਨਸਲਾਂ ਸੁੁੁਰੱਖਿਅਤ ਰਹਿ ਸਕਣ ਕਿਉਂਕਿ ਇਹ ਤਿੰਨੇ ਖੇਤੀ ਬਿੱਲ ਨਾ ਸਿਰਫ਼ ਪੰਜਾਬ ਦੀ ਕਿਸਾਨੀ ਸਗੋਂ ਪੰਜਾਬੀਆਂ ਦੀ ਹੋਂਦ ਲਈ ਵੀ ਬਹੁਤ ਵੱਡਾ ਖਤਰਾ ਹਨ  ਇਸ ਲਈ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਜਲਦ ਤੋਂ ਜਲਦ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਕੁਲਦੀਪ ਪਾਠਕ ,ਤਜਿੰਦਰ ਸਿੰਘ ਰੈਂਪੀ, ਸੂਰਤ  ਸਿੰਘ   ਸਰਕਲ ਇੰਚਾਰਜ ਮਨੋਜ ਵਰਮਾ, ਜਗਜੀਤ ਸਿੰਘ ਭਗਤਾਨਾ ,ਅਮਰਜੀਤ ਸਿੰਘ ਗਿੱਲ ਅਸ਼ੋਕ ਕੁਮਾਰ ਭੱਟੀ ਅਤੇ ਫੁੰਮਣ ਸਿੰਘ ਆਦਿ ਵਲੰਟੀਅਰ ਵੀ ਹਾਜ਼ਰ ਸਨ।

Install Punjabi Akhbar App

Install
×