ਸੱਜਣ ਕੁਮਾਰ ਤੋਂ ਬਾਅਦ 1984 ਸਿੱਖ ਕਤਲੇਆਮ ਦੇ ਰਹਿੰਦੇ ਦੋਸ਼ੀਆਂ ਨੂੰ ਵੀ ਸਖਤ ਸਜ਼ਾਵਾਂ ਹੋਣ-ਸ. ਕੰਵਲਡਜੀਤ ਸਿੰਘ ਬਖਸ਼ੀ

  • ਦੁਬਾਰਾ ਜਾਂਚ-ਪੜ੍ਹਤਾਲ ਲਈ ਭਾਰਤ ਸਰਕਾਰ ਅਤੇ ਦ੍ਰਿੜ ਨਿਆਂ ਲਈ ਦਿੱਲੀ ਹਾਈਕੋਰਟ ਦਾ ਧੰਨਵਾਦ ਕੀਤਾ
image (1)
(ਸ. ਕੰਵਲਡਜੀਤ ਸਿੰਘ ਬਖਸ਼ੀ)
ਆਕਲੈਂਡ 19 ਦਸੰਬਰ  -ਨਿਊਜ਼ੀਲੈਂਡ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਸੱਜਣ ਕੁਮਾਰ ਨੂੰ 34 ਸਾਲਾਂ ਬਾਅਦ ਸੀਖਾਂ ਪਿੱਛੇ ਭੇਜਣ ਦੇ ਦਿੱਲੀ ਹਾਈਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਭਾਰਤ ਸਰਕਾਰ ਖਾਸ ਕਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਵਿਸ਼ੇਸ਼ ਜਾਂਚ ਪੜ੍ਹਤਾਲ ਟੀਮ (ਐਸ. ਆਈ. ਟੀ) ਬਨਾਉਣ ਦੀ ਮੰਗ ਪੂਰਾ ਕਰਦਿਆਂ ਸੀ.ਬੀ. ਆਈ. ਨੂੰ ਇਸ ਮਾਮਲੇ ਵਿਚ ਮੁੜ ਦਖਲ ਅੰਦਾਜੀ ਕਰਕੇ ਕੇਸ ਦੀ ਪੈਰਵਾਈ ਕਰਨ ਦੀ ਮੰਗ ਨੂੰ ਮੰਨਿਆ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੇ ਕਾਂਗਰਸ ਦੇ ਇਕੱ ਵੱਡੇ ਅਹੁਦੇ ਉਤੇ ਹੁੰਦਿਆਂ ਨਰਸੰਹਾਰ ਨੂੰ ਹੱਲ੍ਹਾਸ਼ੇਰੀ ਦੇਣ ਅਤੇ ਉਗਰੀ ਭੀੜ ਨੂੰ ਉਕਸਾਉਣ ਦਾ ਘੋਰ ਅਪਰਾਧ ਕੀਤਾ ਪਰ ਚਲਾਕੀ  ਅਤੇ ਸਿਆਸੀ ਪੈਂਠ ਦੇ ਸਹਾਰੇ 34 ਸਾਲ ਬਚਦਾ ਰਿਹਾ। ਦਿੱਲੀ ਹਾਈਕੋਰਟ ਨੇ ਸਾਰੇ ਕੇਸ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਉਸਨੂੰ ਉਮਰ ਭਰ ਲਈ ਕੇਦ ਦੀ ਸਜ਼ਾ ਸੁਣਾਈ ਹੈ ਜੋ ਕਿ ਪੀੜ੍ਹਤ ਪਰਿਵਾਰਾਂ ਨੂੰ ਥੋੜ੍ਹਾ ਧਰਵਾਸ ਜਰੂਰ ਦੇਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਕਮਿਸ਼ਨ ਅਜਿਹੀ ਜਾਂਚ ਦੇ ਵਿਚ ਆਏ ਪਰ ਕਿਤੇ ਨਾ ਕਿਤੇ ਸਬੂਤਾਂ ਦੀ ਮਾਤਰਾ ਨੂੰ ਦਬਾ ਦਿੱਤਾ ਜਾਂਦਾ ਸੀ ਜਿਸ ਕਰਕੇ ਇਹ ਦੋਸ਼ੀ ਸਜ਼ਾ ਹੋਣ ਤੋਂ ਬਚ ਜਾਂਦਾ ਸੀ, ਆਖਿਰ ਨਿਆਂ ਵਿਭਾਗ ਨੇ ਆਪਣਾ ਫਰਜ ਪੂਰਾ ਕਰਦਿਆਂ ਉਦਾਹਰਣ ਸੈਟ ਕੀਤੀ ਹੈ ਜੋ ਕਿ ਸਲਾਹੁਣਯੋਗ ਹੈ।
ਭਾਰਤ ਵਸਦੇ ਸਿੱਖ ਅਜੇ ਵੀ ਨਿਆਂ ਪ੍ਰਣਾਲੀ ਪ੍ਰਤੀ ਆਪਣੀ ਵਿਸ਼ਵਾਸ਼ਯੋਗਤਾ ਰੱਖ ਸਕਦੇ ਹਨ ਜੇਕਰ ਅਜਿਹੇ ਹੋਰ ਦੋਸ਼ੀਆਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅੰਦਰ ਕੀਤਾ ਜਾਵੇ। 2700 ਤੋਂ ਉਪਰ ਸ਼ਨਾਖਤੀ ਸਿੱਖਾਂ ਨੂੰ ਇਸ ਦੌਰਾਨ ਮਾਰਿਆ ਗਿਆ ਹੈ ਜਦ ਕਿ ਸਜ਼ਾਵਾਂ ਸਿਰਫ ਚੰਦ ਕੁ ਸਿੱਖਾਂ ਦੀ ਮੌਤ ਲਈ ਜਿੰਮੇਵਾਰ ਠਹਿਰਾਏ ਗਏ ਦੋਸ਼ੀਆਂ ਨੂੰ ਹੋਈਆਂ, ਬਾਕੀਆਂ ਨੂੰ ਵੀ ਸਾਹਮਣੇ ਲਿਆ ਕੇ ਸਜ਼ਾਵਾਂ ਦੇਣੀਆਂ ਚਾਹੀਦਆਂ ਹਨ।

Welcome to Punjabi Akhbar

Install Punjabi Akhbar
×
Enable Notifications    OK No thanks