ਸਮੂਹ ਭਾਈਚਾਰਿਆਂ ਵੱਲੋਂ ਕ੍ਰਾਈਸਟਚਰਚ ਹਮਲੇ ਦੀ ਨਿਖੇਧੀ

IMG_3080

(ਬ੍ਰਿਸਬੇਨ 18 ਮਾਰਚ) ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ’ਚ ਲੰਘੇ ਸ਼ੁੱਕਰਵਾਰ ਨੂੰ ਦੋ ਮਸਜਿਦਾਂ ‘ਚ ਹੋਏ ਗੋਲੀਕਾਂਡ ਦੇ ਦੁਖਾਂਤ ਦੇ ਚਿੰਤਨ ਵਿੱਚ ਇੱਥੇ ਸਮੂਹ ਭਾਈਚਾਰਿਆਂ ਨੇ ਇਕਜੁੱਟਤਾ ਦਾ ਸਬੂਤ ਦਿੰਦਿਆਂ ਮੁਸਲਿਮ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ ਹੈ। ਇਕੱਠ ਦੌਰਾਨ ਗੁਰੂਦੁਆਰਾ ਸਾਹਿਬ ਬ੍ਰਿਸਬੇਨ ਦੇ ਪ੍ਰਧਾਨ ਸ. ਜਸਜੋਤ ਸਿੰਘ ਅਤੇ ਖ਼ਜ਼ਾਨਚੀ ਮਨਦੀਪ ਸਿੰਘ ਨੇ ਸਾਂਝੇ ਬਿਆਨ ‘ਚ ਕਿਹਾ ਕਿ ਇਸ ਹੱਤਿਆ ਕਾਂਡ ਨੇ ਇਕ ਵਾਰ ਫਿਰ ਤੋਂ ਮਨੁੱਖਤਾ ਨੂੰ ਸ਼ਰਮਿੰਦਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਿਰਫ਼ ਮਨੁੱਖਤਾ ਦਾ ਘਾਣ ਹੀ ਨਹੀਂ ਸਗੋਂ ਸਮੂਹ ਮੁਸਲਮ ਭਾਈਚਾਰੇ ਦੀ ਆਸਤਾ ‘ਤੇ ਵੀ ਹਮਲਾ ਹੈ। ਇਸ ਅਪਰਾਧ ਨੇ ਦੋਵਾਂ ਮੁੱਲਕਾਂ ਦੇ ‘ਧਰਮ ਦੀ ਆਜ਼ਾਦੀ’ ਦੇ ਨਾਅਰੇ ਨੂੰ ਵੀ ਸ਼ਰਮਿੰਦਗੀ ‘ਚ ਦਫ਼ਨ ਕੀਤਾ ਹੈ। ਉਹਨਾਂ ਹੋਰ ਕਿਹਾ ਕਿ ਉਹ ਨਿਊਜ਼ੀਲੈਂਡ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਹਮਲੇ ਪਿੱਛੋਂ ਚੁੱਕੇ ਫ਼ੌਰੀ ਯਤਨਾਂ ਦੀ ਪ੍ਰਸੰਨਸ਼ਾ ਕਪਦੇ ਹਾਂ ਅਤੇ ਨਾਲ ਹੀ ਇੰਨਸਾਫ਼ ਦੀ ਵੀ ਤਵੱਕੋਂ ਕਰਦੇ ਹਾਂ। ਇੱਥੇ ਹੋਰਾਂ ਤੋਂ ਇਲਾਵਾ ਡਿਪਟੀ ਪ੍ਰੀਮੀਅਰ ਜੈਕੀ ਟਰੇਡ, ਡੋਬ ਫਰੈਂਕਲਿਨ, ਨਵਦੀਪ ਸਿੰਘ ਗ੍ਰੀਨ ਪਾਰਟੀ, ਡੰਕਨ ਪੈੱਗ, ਕੌਂਸਲਰ ਐਂਨਜਲਾ, ਪ੍ਰਣਾਮ ਸਿੰਘ ਹੇਅਰ ਆਦਿ ਨੇ ਸ਼ਮੂਲੀਅਤ ਕੀਤੀ। ਕੁਈਨਜ਼ਲੈਂਡ ਇਸਲਾਿਮਕ ਕੌਂਸਲ ਦੇ ਪ੍ਰਧਾਨ ਹਬੀਬ ਜਮਾਲ ਅਤੇ ਅਲੀ ਕਾਦਰੀ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਸਤ ਨੀਤੀ ਦੇ ਚੱਲਦਿਆਂ ਨਰਾਜ਼ਗੀ ਜਤਾਈ ਹੈ। ਦੱਸਣਯੋਗ ਹੈ ਕਿ ਇਸ ਹਮਲੇ ਦੇ ਮਿ੍ਰਤਕਾਂ ‘ਚ ਪੰਜ ਭਾਰਤੀਆਂ ਦੀ ਵੀ ਪਹਿਚਾਣ ਹੋਈ ਹੈ।

(ਹਰਜੀਤ ਲਸਾੜਾ)

harjit_las@yahoo.com