ਮਰਹੂਮ ਮਨਮੀਤ ਅਲੀਸ਼ੇਰ ਦੇ ਕੇਸ ਦੀ ਫੈਸਲਾਕੁੰਨ ਸੁਣਵਾਈ 9 ਤੇ 10 ਅਗਸਤ ਨੂੰ

20180807_141643
ਮਰਹੂਮ ਮਨਮੀਤ ਸ਼ਰਮਾ (ਅਲੀਸ਼ੇਰ) ਨੂੰ 28 ਅਕਤੂਬਰ 2016 ਵਾਲੇ ਦਿਨ ਡਿਊਟੀ ਦੌਰਾਨ ਸਥਾਨਕ ਗੋਰੇ ਨਿਵਾਸੀ ਨੇ ਜਲਣਸ਼ੀਲ ਪਦਾਰਥ ਰਾਹੀਂ ਬੇਰਿਹਮੀ ਨਾਲ ਬੱਸ ‘ਚ ਹੀ ਕਤਲ ਕਰ ਦਿੱਤਾ ਸੀ। ਦੁਨੀਆ ਭਰ ’ਚ ਬਹੁਚਰਚਿਤ ਮਨਮੀਤ ਸ਼ਰਮਾ (ਅਲੀਸ਼ੇਰ) ਕਤਲ ਕੇਸ ਦੀ ਫੈਸਲਾਕੁਨ ਸੁਣਵਾਈ ਮਾਣਯੋਗ (ਮੈਂਟਲ ਹੈਲਥ ਕੋਰਟ) ਮਾਨਸਿਕ ਸਿਹਤ ਅਦਾਲਤ ਵਲੋਂ ਦੋ ਦਿਨ 9 ਤੇ 10 ਅਗਸਤ ਨੂੰ ਕੀਤੀ ਜਾਵੇਗੀ। ਜਿਸ ਦੌਰਾਨ ਮਰਹੂਮ ਮਨਮੀਤ ਸ਼ਰਮਾ ਦੇ ਕਤਲ, ਅਗਜਨੀ ਤੇ ਹੋਰ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਐਨਥਨੀ ਓ ਡੋਨੋਹੀਊ ਦੇ ਮਾਨਸਿਕ ਬਿਮਾਰੀ ਦੀ ਜਾਂਚ ਰਿਪੋਰਟ ਜੋ ਕਿ ਸਕਾਈਟਰਿਸਟ (ਮਾਨਸਿਕ ਰੋਗਾਂ ਦੇ ਮਾਹਿਰ) ਵੱਲੋਂ ਅਦਾਲਤ ਵਿਚ ਪੇਸ਼ ਕੀਤੀ ਜਾ ਰਹੀ ਹੈ।ਇਸ ਜਾਂਚ ਰਿਪੋਰਟ ਦੇ ਅਧਾਰ ਦੇ ’ਤੇ ਹੀ ਮਾਣਯੋਗ ਅਦਾਲਤ ਵਲੋਂ ਫੈਸਲਾ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।ਇਸ ਅਹਿਮ ਕੇਸ ਬਾਰੇ ਮਰਹੂਮ ਮਨਮੀਤ ਅਲੀਸ਼ੇਰ ਦੇ ਪਿਤਾ ਰਾਮ ਸਰੂਪ, ਭਰਾ ਅਮਿਤ ਅਲੀਸ਼ੇਰ, ਪਿੰਕੀ ਸਿੰਘ ਪ੍ਰਧਾਨ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ, ਵਿਜੇ ਗਰੇਵਾਲ, ਚੇਤਨ ਪੁੰਜ ਅਤੇ ਪਰਿਵਾਰਕ ਦੋਸਤ ਵਿਨਰਜੀਤ ਸਿੰਘ ਗੋਲਡੀ ਸਾਬਕਾ ਉੱਪ ਚੇਅਰਮੈਨ ਪੀ.ਆਰ.ਟੀ. ਸੀ ਨੇ “ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ” ਨਾਲ ਵਿਸ਼ੇਸ਼ ਤੋਰ ਤੇ ਗੱਲਬਾਤ ਕਰਦਿਆਂ ਦੱਸਿਆਂ ਕਿ ਉਨ੍ਹਾਂ ਵਲੋਂ ਪੀੜਤ ਸਹਾਇਤਾ ਮਹਿਕਮਾਂ ਤੇ ਹੋਰ ਸਬੰਧਿਤ ਵਿਭਾਗਾ ਦੇ ਅਧਿਕਾਰੀਆ ਨਾਲ ਕੇਸ ਸਬੰਧੀ ਕਾਨੂੰਨੀ ਪੱਖ ਦੀਆ ਉਸਾਰੂ ਵਿਚਾਰਾ ਕੀਤੀਆ ਗਈਆ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿੱਛਲੇ ਸਮੇਂ ਦੌਰਿਆਂ ਪਰਿਵਾਰ ਵਲੋਂ ਕੁਈਨਜ਼ਲੈਂਡ ਸੂਬੇਂ ਦੀ ਮੁੱਖ ਮੰਤਰੀ (ਪ੍ਰੀਮੀਅਰ), ਵੱਖ-ਵੱਖ ਮੰਤਰੀਆ ਤੇ ਹੋਰ ਵੀ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਤੋਰ ਤੇ ਮੁਲਾਕਾਤ ਕਰਕੇ ਕੇਸ ਦੀ ਸੁਤੰਤਰ ਤੋਰ ਤੇ ਜਾਂਚ ਪੜਤਾਲ ਕਰਵਾਉਣ, ਐਨਥਨੀ ਵਲੋਂ ਕਿਹੜੇ ਕਾਰਨਾਂ ਕਰਕੇ ਅਣ-ਮਨੁੱਖੀ ਢੰਗ ਦੇ ਨਾਲ ਮਨਮੀਤ ਸ਼ਰਮਾ ਦੀ ਹੱਤਿਆਂ ਕੀਤੀ ਗਈ ਹੈ। ਜੇਕਰ ਉਹ ਮਾਨਸਿਕ ਰੋਗੀ ਸੀ ਤਾ ਕਿਸ ਅਧਿਕਾਰੀ ਨੇ ਉਸ ਨੂੰ ਆਮ ਲੋਕਾ ਵਿੱਚ ਵਿਚਰਨ ਦੀ ਪ੍ਰਵਾਨਗੀ ਦਿੱਤੀ ਜੋ ਵੀ ਇਸ ਦਾ ਜ਼ਿੰਮੇਵਾਰ ਹੈ, ਇਨਕੁਇਸਟ ਕੋਰੋਨੀਅਲ ਜਾਂਚ ਕਰਵਾ ਕੇ ਉਸ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਭਿਆਨਕ ਘਟਨਾ ਨਾ ਵਾਪਰ ਸਕੇ। ਉਨ੍ਹਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਤੇ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਨੂੰ ਪ੍ਰਵਾਸੀਆਂ ਤੇ ਬੱਸ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਅਪੀਲ ਕੀਤੀ, ਤਾ ਜੋ ਪ੍ਰਵਾਸੀ ਬਿਨ੍ਹਾਂ ਕਿਸੇ ਡਰ, ਭੈਅ ਤੋ ਆਸਟ੍ਰੇਲੀਆ ਵਿੱਚ ਰਹਿ ਕੇ ਇਥੋ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਦੇ ਹੋਏ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਹੋਰ ਵੀ ਪੁਖਤਾ ਕਰ ਸਕਣ।
ਮਰਹੂਮ ਮਨਮੀਤ ਅਲੀਸ਼ੇਰ ਦੇ ਪਰਿਵਾਰਕ ਮੈਂਬਰ ਤੇ ਹੋਰ।

Install Punjabi Akhbar App

Install
×