ਨਿਊ ਸਾਊਥ ਵੇਲਜ਼ ਦੇ ਸ਼ਹਿਰ ‘ਦ ਰੋਕਸ’ ਅੰਦਰ ‘ਆਲਫਰੈਸਕੋ ਡਾਇਨਿੰਗ’ ਲਈ ਰਿਆਇਤਾਂ

ਗ੍ਰਾਹਕ ਸੇਵਾਵਾਂ ਦੇ ਮੰਤਰੀ ਸ੍ਰੀ ਵਿਕਟਰ ਡੋਮੀਨੈਲੋ ਅਨੁਸਾਰ, ਨਿਊ ਸਾਊਥ ਵੇਲਜ਼ ਅੰਦਰ ‘ਆਲਫਰੈਸਕੋ ਡਾਇਨਿੰਗ’ (ਬਾਹਰ ਖੁਲ੍ਹੀ ਹਵਾ ਵਿੱਚ ਬੈਠ ਕੇ ਭੋਜਨ ਕਰਨ) ਲਈ ਰਿਆਇਤਾਂ ਵਿੱਚ ਕਾਫੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨਾ੍ਹਂ ਦੇ ਤਹਿਤ ਹੁਣ 19 ਪੱਬਾਂ, ਕੈਫਿਆਂ ਅਤੇ ਰੈਸਟੋਰੈਂਟਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਗਏ ਹੈ ਅਤੇ ਹੁਣ ਉਹ 1,000 ਹੋਰ ਵਾਧੂ ਗ੍ਰਾਹਕਾਂ ਦੀ ਸੇਵਾ ਨਿਭਾ ਸਕਦੇ ਹਨ ਅਤੇ ਗ੍ਰਾਹਕ ਵੀ ਪਹਾੜਾਂ ਦੀ ਖੁਲ੍ਹੀ ਹਵਾ ਵਿੱਚ ਬੈਠ ਕੇ ਭੋਜਨ ਦਾ ਆਨੰਦ ਮਾਣ ਸਕਦੇ ਹਨ। ਇਹ ਰਿਆਇਤਾਂ 12 ਮਹੀਨੇ ਦੇ ਇੱਕ ਪਾਇਲਟ ਪ੍ਰਾਜੈਕਟ ਅਧੀਨ ਦਿੱਤੀਆਂ ਗਈਆਂ ਹਨ ਅਤੇ ਹਰ ਤਿੰਨ ਮਹੀਨਿਆਂ ਬਾਅਦ ਆਉਣ ਵਾਲੀਆਂ ਪ੍ਰਸਥਿਤੀਆਂ ਦਾ ਮੁਆਇਨਾ ਹੋਵੇਗਾ। ਮੰਤਰੀ ਜੀ ਨੇ ਇਹ ਵੀ ਕਿਹਾ ਕਿ ਜਿੱਥੇ ਇਸ ਨਾਲ ਲੋਕ ਆਨੰਦ ਮਾਣਨਗੇ ਉਥੇ ਹੀ ਕਾਰੋਬਾਰੀਆਂ ਨੂੰ ਵੀ ਕੋਵਿਡ-19 ਕਾਰਨ ਪਈ ਆਰਥਿਕ ਮਾਰ ਤੋਂ ਉਭਰਨ ਲਈ ਮੌਕਾ ਮਿਲੇਗਾ। ਅਜਿਹੇ ਅਦਾਰਿਆਂ ਵਾਸਤੇ ਹਦਾਇਤਾਂ ਇਹ ਹਨ ਕਿ ਪ੍ਰਤੀ ਗ੍ਰਾਹਕ ਦੋ ਮੀਟਰ ਦੇ ਸਥਾਨ ਦੇ ਨਾਲ ਨਾਲ ਅਦਾਰਿਆਂ ਦਾ ‘ਕੋਡਿਵ ਸੇਫ’ ਲਈ ਨਾਮਾਂਕਣ ਵੀ ਜ਼ਰੂਰੀ ਹੈ ਅਤੇ ਉਨ੍ਹਾਂ ਕੋਲ ਨਿਊ ਸਾਊਥ ਵੇਲਜ਼ ਸਰਕਾਰ ਦਾ ਗ੍ਰਾਹਕਾਂ ਨੂੰ ਚੈਕ ਕਰਨ ਲਈ ਕਿਉ-ਆਰ ਕੋਡ ਵੀ ਹੋਣਾ ਲਾਜ਼ਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸ਼ਹਿਰ ਅੰਦਰ ਇਹ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸਤੋਂ ਬਾਅਦ ਸਿਡਨੀ ਅਤੇ ਫੇਰ ਸਮੁੱਚੇ ਨਿਊ ਸਾਊਥ ਵੇਲਜ਼ ਰਾਜ ਅੰਦਰ ਅਜਿਹੀ ਸੁਵਿਧਾ ਵਾਸਤੇ ਖੁੱਲ੍ਹ ਦੇ ਦਿੱਤੀ ਜਾਵੇਗੀ। ਖ਼ਜ਼ਾਨਾ ਮੰਤਰੀ ਸ੍ਰੀ ਡੋਮਿਨਿਕ ਪੈਰੋਟੇਟ ਨੇ ਵੀ ਸਰਕਾਰ ਦੀ ਇਸ ਪਹਿਲ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਰਾਜ ਸਰਕਾਰ ਦੀ ਅਰਥ-ਵਿਵਸਥਾ ਨੂੰ ਉਭਾਰਨ ਵਿੱਚ ਵੀ ਮਦਦ ਮਿਲੇਗੀ। ਜ਼ਿਆਦਾ ਜਾਣਕਾਰੀ www.therocks.com/whats-on/campaigns/alfresco-dining ਉਪਰ ਵਿਜ਼ਿਟ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Install Punjabi Akhbar App

Install
×