ਕੁਈਨਜ਼ਲੈਂਡ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਦੀ ਚਿਤਾਵਨੀ

ਮਾਊਂਟ ਈਸਾ ਵਿਖੇ ਹੜ੍ਹ ਦਾ ਪਾਣੀਆਂ ‘ਚੋਂ ਬਚਾਇਆ ਗਿਆ ਇੱਕ ਵਿਅਕਤੀ

ਮੌਸਮ ਵਿਭਾਗ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੁਈਨਜ਼ਲੈਂਡ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੇ ਚਲਦਿਆਂ ਹੜ੍ਹਾਂ ਦੇ ਹਾਲਾਤਾਂ ਦਾ ਮੁੜ ਤੋਂ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲੇ ਬੀਤੀ ਰਾਤ ਹੀ ਰਾਜ ਦੇ ਉੱਤਰ-ਪੱਛਮੀ ਖੇਤਰ ਵਿਚਲੇ ਮਾਊਂਟ ਈਸਾ ਵਿੱਚੋਂ ਇੱਕ 20ਵਿਆਂ ਸਾਲਾਂ ਦੇ ਵਿਅਕਤੀ ਨੂੰ ਹੜ੍ਹ ਦੇ ਪਾਣੀ ਵਿਚੋਂ ਬਚਾਇਆ ਗਿਆ ਹੈ। ਉਕਤ ਵਿਅਕਤੀ ਨੂੰ ਮਾਊਂਟ ਈਸਾ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਕਿ ਉਸਨੂੰ ਹਾਈਪੋਥਰਮੀਆ (ਸਰੀਰਿਕ ਤਾਪਮਾਨ ਦਾ ਘੱਟ ਜਾਣਾ) ਦਾ ਪੀੜਿਤ ਐਲਾਨਿਆ ਗਿਆ ਹੈ ਪਰੰਤੂ ਉਸਦੀ ਸਥਿਤੀ ਸਥਿਰ ਬਣੀ ਹੋਈ ਹੈ।
ਜ਼ਿਆਦਾਤਰ ਚਿਤਾਵਨੀਆਂ ਰਾਜ ਦੇ ਮੱਧ ਅਤੇ ਉਤਰੀ ਖੇਤਰ ਵਿੱਚ ਜਾਰੀ ਕੀਤੀਆਂ ਜਾ ਰਹੀਆਂ ਹਨ।
ਲਾਂਗਰੀਚ ਖੇਤਰ ਵਿੱਚ 8.4 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ ਹੈ। ਮਾਊਂਟ ਈਸਾ ਵਿੱਚ 11.2 ਮਿਲੀਮੀਟਰ, ਟਾਊਨਜ਼ਵਿਲਾ ਵਿਖੇ 12.4 ਮਿਲੀਮੀਟਰ ਜਦੋਂ ਕਿ ਸਨਸ਼ਾਈਨ ਕੋਸਟ ਵਿੱਖੇ ਸਭ ਤੋਂ ਜ਼ਿਆਦਾ 36.6 ਮਿਲੀਮੀਟਰ ਵਰਖਾ ਦਰਜ ਹੋਈ ਹੈ।

Install Punjabi Akhbar App

Install
×