ਸਿਡਨੀ ਦੇ ਹੋਟਲ ਕੁਆਰਨਟੀਨ ਵਾਲੇ ਮਾਮਲੇ ਕਾਰਨ ਨਿਊ ਸਾਊਥ ਵੇਲਜ਼ ਵਿਚ ਵੀ ‘ਅਲਰਟ’ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਦੇ ਇੱਕ ਹੋਟਲ ਅੰਦਰ ਕੁਆਰਨਟੀਨ ਵਿਚਲੇ ਮਾਮਲਿਆਂ ਵਿੱਚ ਹੋਏ ਇਜ਼ਾਫੇ ਕਾਰਨ ਨਿਊ ਸਾਊਥ ਵੇਲਜ਼ ਵਿੱਚ ਸਿਹਤ ਅਧਿਕਾਰੀਆਂ ਵੰਲੋਂ ਸੰਭਾਵੀ ਸੰਕ੍ਰਮਣ ਦੇ ਹੋਣ ਵਾਲੇ ਵਾਧੇ ਕਾਰਨ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਡਨੀ ਸੀ.ਬੀ.ਡੀ. ਦੇ ਜੋਰਜ ਸਟਰੀਟ ਵਿਚਲੇ ਦ ਮਰਕਿਉਰ ਹੋਟਲ ਵਿੱਚ 10ਵੀਂ ਮੰਜ਼ਿਲ ਉਪਰ ਠਹਿਰੇ ਹੋਏ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਵਿੱਚੋਂ 2 ਤਾਂ ਨਾਲ ਨਾਲ ਦੇ ਕਮਰਿਆਂ ਵਿੱਚ ਠਹਿਰੇ ਸਨ ਪਰੰਤੂ ਇੱਕ ਮੈਂਬਰ ਥੋੜੀ ਦੂਰੀ ਤੇ ਇੱਕ ਹੋਰ ਕਮਰੇ ਵਿੱਚ ਸੀ। ਤਿੰਨੋ ਜਣੇ ਅਪ੍ਰੈਲ ਦੀ 3 ਤਾਰੀਖ ਨੂੰ ਇੱਕੋ ਫਲਾਈਟ ਵਿੱਚ ਆਏ ਸਨ। ਤਿੰਨਾ ਮੈਬਰਾਂ ਦੇ ਟੈਸਟਾਂ ਤੋਂ ਇਹੀ ਸਾਬਿਤ ਹੋਇਆ ਕਿ ਤਿੰਨੋ ਹੀ ਕੋਵਿਡ-19 ਵੇਰੀਐਂਟ ਸਟ੍ਰੇਨ ਨਾਲ ਸਥਾਪਿਤ ਸਨ ਅਤੇ ਅਪ੍ਰੈਲ ਦੀ 7 ਤੋਂ ਅਪ੍ਰੈਲ ਦੀ 12 ਤਾਰੀਖ ਤੱਕ ਉਥੇ ਠਹਿਰੇ ਹੋਰ ਲੋਕਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਤੁਰੰਤ ਆਪਣੇ ਕਰੋਨਾ ਟੈਸਟ ਕਰਵਾਉਣ ਅਤੇ ਆਪਣੇ ਆਪ ਨੂੰ ਕਰੋਨਾ ਦੀ ਨੈਗੇਟਿਵ ਰਿਪੋਰਟ ਆਉਣ ਤੱਕ ਆਈਸੋਲੇਟ ਕਰ ਲੈਣ। ਸਿਹਤ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਮਾਮਲੇ ਦੀ ਵੀ ਪੜਤਾਲ ਚੱਲ ਰਹੀ ਹੈ ਜਿਹੜਾ ਕਿ ਐਡੀਨਾ ਅਪਾਰਟਮੈਂਟ ਹੋਟਲ (ਟਾਊਨ ਹਾਲ) ਦੇ ਕਮਰਿਆਂ ਵਿਚਲਾ ਹੈ ਅਤੇ ਇਸ ਮਾਮਲੇ ਨਾਲ ਵੀ ਸਬੰਧਤ ਕੰਟੈਕਟ ਟ੍ਰੇਸਿੰਗ ਦੀ ਖੋਜ ਪੜਤਾਲ ਕੀਤੀ ਜਾ ਰਹੀ ਹੈ।
ਇਸ ਦੌਰਾਨ, ਹੁਣ ਤੱਕ, ਰਾਜ ਅੰਦਰ 180,000 ਕਰੋਨਾ ਵੈਕਸੀਨ ਦਿੱਤੀਆਂ ਗਈਆਂ ਹਨ।

Install Punjabi Akhbar App

Install
×