ਟੈਕਸੀ ਡ੍ਰਾਈਵਰ ਸਾਵਧਾਨ!

ਨਕਲੀ ਬਿਮਾਰ ਬਣੀ ਸਵਾਰੀ ਲਈ ਪਾਣੀ ਲੈਣ ਡਿੱਗੀ ਖੋਲ੍ਹਣ ਗਿਆ ਅਤੇ ਉਹ ਗੱਡੀ ਲੈ ਕੇ ਫਰਾਰ ਹੋਇਆ

D:News Folder (Lap)News May-1
ਆਕਲੈਂਡ  -ਬੀਤੇ ਦਿਨੀਂ ਆਕਲੈਂਡ ਵਿਖੇ ਇਕ ਟੈਕਸੀ ਡ੍ਰਾਈਵਰ ਨਾਲ ਉਦੋਂ ਬਹੁਤ ਹੀ ਮਾੜੀ ਘਟਨਾ ਘਟੀ ਜਦੋਂ ਉਹ ਇਕ ਰਾਹ ਦੇ ਵਿਚ ਖੜੇ ਵਿਅਕਤੀ ਨੂੰ ਸਵਾਰੀ ਸਮਝ ਕੇ ਰੁਕਿਆ, ਉਸਨੇ ਬਿਮਾਰ ਦਾ ਬਹਾਨਾ ਬਣਾਇਆ, ਐਂਬੂਲੈਂਸ ਵਾਸਤੇ ਕਾਲ ਕਰਵਾਈ, ਡ੍ਰਾਈਵਰ ਨੇ ਉਸਨੂੰ ਟੈਕਸੀ ਅੰਦਰ ਬਿਠਾ ਲਿਆ, ਉਸ ਲਈ ਕਾਰ ਦਾ ਹੀਟਰ ਚਲਦਾ ਛੱਡਿਆ ਤੇ ਕਾਰ ਦੀ ਡਿੱਗੀ ਦੇ ਵਿਚੋਂ ਉਸਦੇ ਲਈ ਪਾਣੀ ਦੀ ਬੋਤਲ ਲੈਣ ਲਈ ਉਤਰਿਆ। ਐਨੇ ਨੂੰ ਕੀ ਹੋਇਆ ਕਿ ਉਹ ਵਿਅਕਤੀ ਪਿਛਲੀ ਸੀਟ ਤੋਂ ਉਠ ਕੇ ਡਰਾਈਵਰ ਸੀਟ ਉਤੇ ਗਿਆ ਅਤੇ ਕਾਰ ਭਜਾ ਕੇ ਲਿਜਾਉਣ ਦੇ ਵਿਚ ਕਾਮਯਾਬ ਹੋ ਗਿਆ। ਐਂਬੂਲੈਂਸ ਆਈ ਤਾਂ ਸਵਾਰੀ ਲਈ ਸੀ ਪਰ ਡ੍ਰਾਈਵਰ ਦੀ ਸਹਾਇਤਾ ਲਈ ਉਹ ਕੰਮ ਆਈ। ਐਨੇ ਨੂੰ ਪੁਲਿਸ ਨੇ ਉਸ ਕਾਰ ਦਾ ਪਿੱਛਾ ਕੀਤਾ ਪਰ ਉਹ ਨਹੀਂ ਸੀ ਰੁਕ ਰਿਆ। ਫਿਰ ਪੁਲਿਸ ਨੇ ਰਸਤੇ ਵਿਚ ਮੇਖਾਂ ਵਾਲੀ ਸਕੀਮ ਨਾਲ ਕਾਰ ਰੁਕਵਾ ਲਈ ਅਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਇਹ ਵਿਅਕਤੀ ਨਸ਼ੇ ਦਾ ਆਦੀ ਸੀ। ਕਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਹਫਤੇ ਤੱਕ ਠੀਕ ਹੋ ਸਕੇਗੀ। ਸੋ ਟੈਕਸੀ ਚਾਲਕ ਸਵਧਾਨੀ ਵਰਤਣ…..ਲੁਟੇਰਿਆਂ ਦਾ ਹੌਂਸਲਾ ਕਾਫੀ ਖੁੱਲ੍ਹ ਗਿਆ ਹੈ।

Install Punjabi Akhbar App

Install
×