ਸਿਡਨੀ ਟ੍ਰੈਂਪੋਲਿਨ ਸੈਂਟਰ ਵਿੱਚ ਸ਼ਿਰਕਤ ਕਰਨ ਵਾਲਿਆਂ ਵਾਸਤੇ ਚਿਤਾਵਨੀ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਰਾਜ ਦੇ ਸਿਹਤ ਅਧਿਕਾਰੀਆਂ ਵੱਲੋਂ ਦੱਖਣੀ-ਪੱਛਮੀ ਸਿਡਨੀ ਵਿੱਚ ਸਥਿਤ ਸਿਡਨੀ ਟ੍ਰੈਂਪੋਲਾਈਨਿੰਗ ਸੈਂਟਰ ਵਿੱਚ ਆਵਾਗਮਨ ਕਰਨ ਵਾਲਿਆਂ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਕਿਸੇ ਵਿਅਕਤੀ ਨੇ ਵੀ ਬੀਤੇ ਐਤਵਾਰ ਨੂੰ ਫਲਿਪ ਆਊਟ ਪ੍ਰੈਸਟਨ ਇਨਡੋਰ ਟ੍ਰੈਂਪੋਲਾਈਨ ਪਾਰਕ ਵਿਖੇ (ਸਵੇਰ ਦੇ 11 ਵਜੇ ਤੋਂ ਦਪਹਿਰ 2 ਵਜੇ ਤੱਕ) ਆਪਣੀ ਹਾਜ਼ਰੀ ਭਰੀ ਹੋਵੇ ਤਾਂ ਤੁਰੰਤ ਆਪਣਾ ਕੋਵਿਡ-19 ਟੈਸਟ ਕਰਵਾਏ ਅਤੇ ਨਤੀਜਿਆਂ ਦੇ ਇੰਤਜ਼ਾਰ ਤੋਂ ਇਲਾਵਾ, ਆਪਣੇ ਆਪ ਨੂੰ ਨਵੰਬਰ ਦੀ 8 ਤਾਰੀਖ ਤੱਕ ਸੈਲਫ ਆਈਸੋਲੇਟ ਕਰੇ। ਇਸ ਤੋਂ ਇਲਾਵਾ ਜੈਸਮਿਨਜ਼ ਲੈਬਲਿਜ਼ ਰੈਸਟੋਰੈਂਟ (375 ਮੈਕੁਆਇਰ ਸਟਰੀਟ ਲਿਵਰਪੂਲ) ਵਿਖੇ ਬੀਤੇ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 3:30 ਤੱਕ ਦੇ ਸਮੇਂ ਦੌਰਾਨ ਵੀ ਸ਼ਿਰਕਤ ਕਰਨ ਵਾਲਿਆਂ ਲਈ ਵੀ ਅਜਿਹੀ ਹੀ ਚਿਤਾਵਨੀ ਜਾਰੀ ਹੈ। ਰਾਜ ਅੰਦਰ ਬੀਤੇ 24 ਘੰਟਿਆਂ ਦੋਰਾਨ ਸਥਾਨਕ ਟ੍ਰਾਂਸਮਿਸ਼ਨ ਦਾ ਕੋਈ ਨਵਾਂ ਕਰੋਨਾ ਦਾ ਮਾਮਲਾ ਦਰਜ ਨਹੀਂ ਹੋਇਆ। ਹੋਟਲ ਕੁਆਰਨਟੀਨ ਵਿੱਚ 6 ਨਵੇਂ ਮਾਮਲੇ ਹਨ ਅਤੇ ਇਨ੍ਹਾਂ ਨਾਲ ਇਸੇ ਸਾਲ ਜਨਵਰੀ 26 ਤੋਂ ਹੁਣ ਤੱਕ ਰਾਜ ਅੰਦਰ ਕੁੱਲ 4228 ਕੋਵਿਡ-19 ਦੇ ਮਾਮਲੇ ਦਰਜ ਹੋਏ ਹਨ।

Install Punjabi Akhbar App

Install
×