ਕੁਲਦੀਪ ਮਾਣਕ ਨੂੰ ਸਮਰਪਿਤ ਦੇਵ ਥਰੀਕੇ ਦੀ ਪੇਸ਼ਕਸ਼ ਐਲਬਮ *ਬੁਰੀ ਹੁੰਦੀ ਆ* ਇਟਲੀ ਵਿੱਚ ਕੀਤੀ ਗਈ ਰਿਲੀਜ਼

11165333_894455480591388_8286046195914051256_n
ਇਟਲੀ (ਬਿਊਰੋ) ਬੀਤੇ ਦਿਨ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਗਰਮੀਤ ਮੀਤ ਦੀ ਨਵੀਂ ਆਡੀਅ ਐਲਬਮ *ਬੁਰੀ ਹੁੰਦੀ ਆ* ਰਿਲੀਜ਼ ਕੀਤੀ ਗਈ। ਇਹ ਐਲਬਮ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵੱਲੋਂ ਲਿਖੇ ਗੀਤਾਂ ਨਾਲ ਸ਼ਿੰਗਾਰੀ ਹੋਈ ਐਲਬਮ ਹੈ। ਜਿਸ ਵਿਚਲੇ ਸਭ ਗੀਤ ਪੰਜਾਬੀ ਸਭਿਆਚਾਰ ਦਾ ਦਮ ਭਰਦੇ ਹਨ। ਇਹਨਾਂ ਗੀਤਾਂ ਵਿੱਚੋਂ ਕੁਲਦੀਪ ਮਾਣਕ ਦੀ ਉੱਚੀ ਸੁਰ ਵਾਲੀ ਗਾਇਕੀ ਦਾ ਝਲਕਾਰਾ ਪੈਂਦਾ ਹੈ। ਇਸੇ ਕਰਕੇ ਐਲਬਮ *ਬੁਰੀ ਹੁੰਦੀ ਆ* ਸਵ: ਗਾਇਕ ਕੁਲਦੀਪ ਮਾਣਕ ਜੀ ਨੂੰ ਸਮਰਪਿਤ ਹੈ। ਗੁਰਮੀਤ ਮੀਤ ਅਨੁਸਾਰ ਇਸ ਐਲਬਮ ਦੇ ਗੀਤਾਂ ਦੁਆਰਾ ਕੁਲਦੀਪ ਮਾਣਕ ਦੀ ਗਾਇਕੀ ਨੂੰ ਇੱਕ ਵਾਰ ਫਿਰ ਲੋਕਾਂ ਵਿੱਚ ਲਿਆਉਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਦੇਵ ਥਰੀਕੇ ਨੇ ਦੱਸਿਆ ਕਿ ਗਾਇਕ ਗੁਰਮੀਤ ਮੀਤ ਨੂੰ ਕੁਲਦੀਪ ਮਾਣਕ ਦੀ ਗਾਇਕੀ ਦਾ ਵਾਰਿਸ ਕਹਿ ਸਕਦੇ ਹਾਂ। ਇਸ ਲਈ ਸਾਨੂੰ ਪੰਜਾਬੀ ਗਾਇਕੀ ਵਿੱਚ ਆ ਰਹੇ ਨਿਘਾਰ ਨੂੰ ਰੋਕਣ ਲਈ ਗੁਰਮੀਤ ਮੀਤ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਇਟਲੀ ਵਿੱਚ ਸਾਹਿਤ ਸੁਰ ਸੰਗਮ ਇਟਲੀ ਵੱਲੋਂ ਇਸ ਐਲਬਮ ਨੂੰ ਬੜੇ ਫਖ਼ਰ ਨਾਲ ਲੋਕ ਅਰਪਣ ਕਰਨ ਸਮੇਂ ਸਭਾ ਦੇ ਸਰਪ੍ਰਸਤ ਮਲਕੀਅਤ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਅਜਿਹੀ ਗਾਇਕੀ ਦੀ ਬਹੁਤ ਲੋੜ ਹੈ ਜੋ ਪੰਜਾਬੀ ਸਭਿਆਚਾਰ ਅਤੇ ਸਾਫ ਸੁਥਰੀ ਗਾਇਕੀ ਦੀ ਗੱਲ ਕਰਦੀ ਹੋਵੇ। ਇਸ ਸਮੇਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਮਲਕੀਅਤ ਸਿੰਘ ਧਾਲੀਵਾਲ, ਖਜ਼ਾਨਚੀ ਸੁਖਰਾਜ ਬਰਾੜ, ਤਜਿੰਦਰ ਸਿੰਘ ਸਿੱਧੂ ਅਤੇ ਗੁਰਰਮਨ ਸਿੰਘ ਜਰਮਨੀ ਆਦਿ ਹਾਜ਼ਰ ਸਨ।

Install Punjabi Akhbar App

Install
×