ਪੱਤਰਕਾਰਾਂ ਨੂੰ ਐਲਬਨੀਜ਼ ਨੇ ਦਿਖਾਏ ਤੇਵਰ…..

ਮੈਲਬੋਰਨ ਦੇ ਨਵੇਂ ਰੇਲ ਪ੍ਰਾਜੈਕਟ ਲਈ 2.2 ਬਿਲੀਅਨ ਡਾਲਰਾਂ ਦਾ ਵਾਅਦਾ

ਮੈਲਬੋਰਨ ਦੇ ਬਾਕਸ ਹਿਲ ਵਿਖੇ, ਚੋਣ ਰੈਲੀ ਕਰਦਿਆਂ, ਵਿਰੋਧੀ ਧਿਰ ਦੇ ਨੇਤਾ -ਐਂਥਨੀ ਐਲਬਨੀਜ਼ ਨੇ ਵਾਅਦਾ ਕਰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਮੈਲਬੋਰਨ ਵਾਲੇ ਨਵੇਂ ਰੇਲ ਪ੍ਰਾਜੈਕਟ ਵਾਸਤੇ 2.2 ਬਿਲੀਅਨ ਡਾਲਰਾਂ ਦਾ ਬਜਟ ਜਾਰੀ ਕਰਨਗੇ।
ਵਿਕਟੌਰੀਆ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਉਜ਼ ਨੇ ਇਸ ਉਪਰ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਹੀ ਵਧੀਆ ਗੱਲ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਕਤ ਪ੍ਰਾਜੈਕਟ ਬਹੁਤ ਜਲਦੀ ਹੀ ਸਿਰੇ ਲੱਗ ਜਾਵੇਗਾ ਅਤੇ ਜਨਤਕ ਸੇਵਾਵਾਂ ਲਈ ਹਾਜ਼ਿਰ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਉਕਤ ਭੂਮੀਗਤ ਪ੍ਰਾਜੈਕਟ -ਜੋ ਚਲਾਇਆ ਜਾ ਰਿਹਾ ਹੈ, ਅਤੇ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਸਾਲ 2036 ਤੱਕ ਦੀ ਰੱਖੀ ਗਈ ਹੈ, ਰਾਜ ਦੀਆਂ ਸਾਰੀਆਂ ਹੀ ਵੱਡੀਆਂ ਅਤੇ ਮਹੱਤਵਪੂਰਨ ਰੇਲ ਲਿੰਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ। ਇਸ ਦੇ ਤਹਿਤ ਸ਼ੈਲਟਨਹੈਮ, ਗਲੈਨ ਵੇਵਰਲੇ, ਬਾਕਸ ਹਿਲ, ਡੋਨਕਾਸਟਰ, ਬੰਡੂਰਾ, ਹੇਡਲਬਰਗ, ਮੈਲਬੋਰਨ ਏਅਰਪੋਰਟ, ਅਤੇ ਵੇਰੀਬੀਅ ਆਦਿ ਖੇਤਰਾਂ ਨੂੰ ਆਪਸ ਵਿੱਚ ਜੋੜਿਆ ਜਾਣਾ ਹੈ।
ਜ਼ਿਕਰਯੋਗ ਹੈ ਕਿ ਇਸੇ ਦੌਰਾਨ, ਪੱਤਰਕਾਰਾਂ ਵੱਲੋਂ ਪੁੱਛੇ ਗਏ ਕੁੱਝ ਸਵਾਲਾਂ ਕਾਰਨ, ਐਂਥਨੀ ਐਲਬਨੀਜ਼ ਕੁੱਝ ਤਲਖੀ ਦਿਖਾਉਂਦੇ ਵੀ ਦਿਖਾਈ ਦਿੱਤੇ ਹਨ।
ਅਸਲ ਵਿੱਚ ਪੱਤਰਕਾਰ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਤਾਂ ਐਲਬਨੀਜ਼ ਗਠਬੰਧਨ ਸਰਕਾਰ ਵੱਲੋਂ ਕੀਤੇ ਗਏ ਕਾਰ ਪਾਰਕ ਸਕੈਂਡਲ ਬਾਰੇ ਬੋਲਣ ਲੱਗ ਪਏ ਤਾਂ ਪੱਤਰਕਾਰ ਨੇ ਇਸ ਤੇ ਟੋਕਿਆ ਅਤੇ ਐਲਬਨੀਜ਼ ਨੇ ਤਲਖ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ।

Install Punjabi Akhbar App

Install
×