ਪੁੱਛੇ ਗਏ ਪ੍ਰਸ਼ਨ ਤੇ ਐਂਥਨੀ ਐਲਬਨੀਜ਼ ਨੇ ਕਿਉਂ ਫੇਰਿਆ ਮੂੰਹ……? ਕਿਉਂ ਨਹੀਂ ਦਿੱਤਾ ਜਵਾਬ….?

ਬੀਤੇ ਮਹੀਨੇ -ਸ਼ੈਡੋ ਮੰਤਰੀ ਬਿਲ ਸ਼ੋਰਟਨ ਨੇ ਐਨ.ਡੀ.ਆਈ.ਐਸ. (National Disability Insurance Scheme) ਬਾਰੇ ਵੱਡੇ ਐਲਾਨ ਕਰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ, ਲੋਕਾਂ ਦੁਆਰਾ ਚੁਣੀ ਜਾਂਦੀ ਹੈ ਤਾਂ ਉਕਤ ਸਕੀਮ ਵਾਸਤੇ ਇੱਕ 6 ਨੁਕਾਤੀ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ਜੋ ਕਿ ਜਨਤਕ ਮੁੱਦਿਆਂ ਉਪਰ ਸਿੱਧੀ ਤੌਰ ਤੇ ਲਾਹੇਵੰਦ ਹੋਵੇਗਾ। ਪਰੰਤੂ ਜਦੋਂ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੂੰ ਉਨ੍ਹਾਂ 6 ਨੁਕਤਿਆਂ ਬਾਬਤ ਪੁੱਛਿਆ ਗਿਆ ਤਾਂ ਉਹ ਇਸ ਸਵਾਲ ਨੂੰ ਟਾਲ਼ ਗਏ ਅਤੇ ਕੋਈ ਜਵਾਬ ਨਹੀਂ ਦੇ ਸਕੇ।
ਵਾਰ ਵਾਰ ਪੁੱਛਣ ਤੇ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਇੱਕ ਸਹਿਯੋਗੀ ਦੀ ਤਰਫ਼ੋਂ ਇੱਕ ਕਾਗਜ਼ ਫੜਾਇਆ ਗਿਆ ਦਜਸ ਤੋਂ ਪੜ੍ਹ ਕੇ ਐਂਥਨੀ ਐਲਬਨੀਜ਼ ਨੇ ਪਾਲਿਸੀ ਪਲਾਨ ਦੱਸਿਆ।
ਇਸਤੋਂ ਇਲਾਵਾ ਉਹ ਏਜਡ ਕੇਅਰ ਵਾਲੇ 5 ਨੂਕਾਤੀ ਪ੍ਰੋਗਰਾਮ ਬਾਰੇ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਵੀ ਨਹੀਂ ਦੇ ਸਕੇ ਅਤੇ ਸਾਫ਼ ਤੌਰ ਤੇ ਟਾਲ਼ ਮਟੋਲ ਕਰਦੇ ਹੀ ਦਿਖਾਈ ਦਿੱਤੇ।

Install Punjabi Akhbar App

Install
×