ਨਿਊਜ਼ੀਲੈਂਡ ਤੋਂ ਆਏ ਯਾਤਰੀਆਂ ਵਾਸਤੇ ਵਿਕਟੋਰੀਆ ਸਰਕਾਰ ਬੋਲ ਰਹੀ ਝੂਠ -ਐਲਨ ਟੱਜ

(ਦ ਏਜ ਮੁਤਾਬਿਕ) ਫੈਡਰਲ ਸਰਕਾਰ ਦੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਵਿਕਟੋਰੀਆਈ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਦਾ ਐਲਾਨ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਨਿਊਜ਼ੀਲੈਂਡ ਤੋਂ ਆਉਣ ਵਾਲੇ ਯਾਤਰੀਆਂ ਵਾਲੇ ਪ੍ਰਗਰਾਮ ਦਾ ਹਿੱਸਾ ਨਹੀਂ ਅਤੇ ਨਾ ਹੀ ਇਸ ਪ੍ਰੋਗਰਾਮ ਨੂੰ ਮੰਨਦੀ ਹੈ, ਉਪਰ ਭਾਰੀ ਹਮਲਾ ਕਰਦਿਆਂ ਕਿਹਾ ਕਿ ਪ੍ਰੀਮੀਅਰ ਝੂਠ ਬੋਲ ਰਹੇ ਹਨ ਕਿਉਂਕਿ ਜਦੋਂ ਆਸਟ੍ਰੇਲੀਆਈ ਹੈਲਥ ਪ੍ਰੋਟੈਕਸ਼ਨ ਪਿੰਸੀਵਲ ਕਮੇਟੀ ਦੀ ਮੀਟਿੰਗ ਹੋਈ ਸੀ ਤਾਂ ਉਸ ਵਿੱਚ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਨਿਊਜ਼ਲੈਂਡ ਤੋਂ ਆਉਣ ਵਾਲੇ ਯਾਤਰੀਆਂ ਦਾ ਨਿਊ ਸਾਊਥ ਵੇਲਜ਼ ਵਿੱਚ ਦੂਸਰੇ ਯਾਤਰੀਆਂ ਦੀ ਤਰ੍ਹਾਂ ਹੀ ਮੁਆਇਨਾ ਜਾਂ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਖੁੱਲ੍ਹ ਹੋਵੇਗੀ ਕਿ ਉਹ ਦੇਸ਼ ਅੰਦਰ ਕਿਸੇ ਵੀ ਰਾਜ ਵਿੱਚ ਜਾ ਸਕਦੇ ਹਨ ਅਤੇ ਵਿਕਟੋਰੀਆ ਰਾਜ ਦੇਸ਼ ਤੋਂ ਬਾਹਰ ਨਹੀਂ ਹੈ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਜ ਨੇ ਅਜਿਹਾ ਕੋਈ ਪ੍ਰਸ਼ਨ ਨਹੀਂ ਉਠਾਇਆ ਅਤੇ ਉਸ ਮੀਟਿੰਗ ਵਿੱਚ ਵਿਕਟੋਰੀਆ ਵੀ ਸ਼ਾਮਿਲ ਸੀ।

Install Punjabi Akhbar App

Install
×