ਪੱਛਮੀ ਆਸਟ੍ਰੇਲੀਆ ਦੇ ਡੌਕ ਉਪਰ ਕਰੋਨਾ ਸਥਾਪਿਤ ਸ਼ਿਪ ਨੂੰ ਮਿਲੀ ਇਜਾਜ਼ਤ -ਕੀਤੀ ਜਾ ਰਹੀ ਪੜਤਾਲ

(ਐਸ.ਬੀ.ਐਸ.) ਫੈਡਰਲ ਗਵਰਨਮੈਂਟ ਦੇ ਵਿਭਾਗ ਉਪਰ ਇਸ ਗੱਲ ਦੇ ਇਲਜ਼ਾਮ ਲੱਗ ਰਹੇ ਹਨ ਕਿ ਉਨਾ੍ਹਂ ਨੇ ਇਹ ਜਾਣਦਿਆਂ ਹੋਇਆਂ ਕਿ ‘ਅਲ ਕੁਵੈਤ’ ਨਾਮ ਦੇ ਇੱਕ ਨਿਰਯਾਤਕ ਸਮਾਨ ਨਾਲ ਲੱਦੇ ਹੋਏ ਜਹਾਜ਼ ਉਪਰ ਕਰੂ ਮੈਂਬਰਾਂ ਦੇ ਕੋਵਿਡ 19 ਤੋਂ ਪੀੜਿਤ ਹੋਣ ਦੇ ਬਾਵਜੂਦ ਇਸ ਸ਼ਿਪ ਨੂੰ ਫਰੀਮੈਂਟਲ ਦੇ ਡੌਕ ਤੇ ਲੱਗਣ ਦੀ ਇਜਾਜ਼ਤ ਦਿੱਤੀ ਹੈ। ੳਕਤ ਜਹਾਜ਼ ਸ਼ੁਕਰਵਾਰ ਨੂੰ ਇੱਥੇ ਯੁਨਾਈਟੇਡ ਅਰਬ ਐਮੀਰਾਟਸ ਤੋਂ ਆਇਆ ਸੀ ਅਤੇ 48 ਮੈਂਬਰਾਂ ਦੇ ਕਰੂ ਵਿੱਚੋਂ 6 ਨੂੰ ਕੋਵਿਡ 19 ਤੋਂ ਪੀੜਿਤ ਪਾਇਆ ਗਿਆ ਸੀ। ਪ੍ਰੀਮੀਅਰ ਮਾਰਕ ਮੈਕ ਗੋਵਨ ਅਨੁਸਾਰ ਸਾਰੇ ਕੋਵਿਡ 19 ਦੇ ਪੀੜਿਤਾਂ ਨੂੰ ਪਰਥ ਦੇ ਇੱਕ ਹੋਟਲ ਅੰਦਰ ਕੁਆਰਨਟੀਨ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਸ਼ਿਪ ਉਪਰ ਹੀ ਰੱਖਿਆ ਗਿਆ ਹੈ। ਉਨਾ੍ਹਂ ਨੇ ਇਹ ਵੀ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦਬਾਜ਼ੀ ਵਿੱਚ ਕਿਸੇ ਨੂੰ ਵੀ ਗਨਾਹਗਾਰ ਠਹਿਰਾਉਣਾ ਠੀਕ ਨਹੀਂ।

Install Punjabi Akhbar App

Install
×