ਕੈਨੇਡੀਅਨ ਚੋਣ ਪ੍ਰਣਾਲੀ ਵਿੱਚ ਸਿੱਧਾ ਦਖਲ ਦਿੰਦਾ ਰਿਹਾ ਹੈ ਐਕਟਰ ਅਕਸ਼ੇ ਕੁਮਾਰ

ਨਿਊਯਾਰਕ/ ਟੋਰਾਂਟੋ —ਸੰਨ 2011 ਦੀਆਂ ਕੈਨੇਡੀਅਨ ਫੈਡਰਲ ਚੋਣਾਂ ਦੌਰਾਨ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਤੇ ਕੰਜ਼ਰਵੇਟਿਵ ਆਗੂ ਸਟੀਫਨ ਹਾਰਪਰ ਵਾਸਤੇ ਚੋਣ ਪ੍ਰਚਾਰ ਕਰਨ ਦੇ ਬਦਲੇ ਬਾਲੀਵੁੱਡ ਅਦਾਕਾਰ ਰਾਜੀਵ ਹਰੀ ਉਮ ਭਾਟੀਆ ਉਰਫ਼ ਅਕਸ਼ੇ ਕੁਮਾਰ ਅਦਾਕਾਰ  ਨੂੰ ਕੈਨੇਡੀਅਨ ਸਿਟੀਜਨਸ਼ਿਪ ਦਿੱਤੀ ਗਈ ਸੀ,ਇਸ ਚੋਣ ਪ੍ਰਚਾਰ ਤੋਂ ਬਾਅਦ ਬਰੈਂਪਟਨ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਵਧੀਆ ਕਾਰਗੁਜ਼ਾਰੀ ਵਿਖਾਈ ਸੀ ।ਅਕਸ਼ੇ ਕੁਮਾਰ ਵੱਲੋਂ 2019 ਦੀਆਂ ਭਾਰਤੀ ਲੋਕ ਸਭਾ ਚੋਣਾਂ ਦੌਰਾਨ ਵੋਟ ਨਾ ਪਾਉਣ ਦਾ ਕਾਰਣ ਉਸਦਾ ਭਾਰਤੀ ਨਾਗਰਿਕ ਨਾ ਹੋਣਾ ਸਾਹਮਣੇ ਆਇਆ ਸੀ । ਇਸ ਤੋ ਬਾਅਦ ਅਕਸ਼ੇ ਕੁਮਾਰ ਦੀ ਕਾਫੀ ਆਲੋਚਨਾ ਵੀ ਹੋਈ ਸੀ ਕਿ ਉਹ ਸੱਚਾ ਭਾਰਤੀ ਨਹੀਂ ਹੈ। ਅਕਸ਼ੇ ਕੁਮਾਰ ਨੇ ਇਹ ਗੱਲ ਮੰਨੀ ਸੀ ਕਿ ਉਸ ਦੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ ਇਸ ਕਰਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਉਸਨੇ ਕੈਨੇਡੀਅਨ ਸਿਟੀਜਨਸ਼ਿਪ ਲਈ ਸੀ । ਉਸ ਲਈ ਉਸ ਨੇ ਭਾਰਤੀ ਨਾਗਰਿਕ ਹੁੰਦਿਆਂ ਕੈਨੇਡੀਅਨ ਚੋਣ ਪ੍ਰਣਾਲੀ ਵਿੱਚ ਸਿੱਧੀ ਦਖਲ ਅੰਦਾਜੀ ਕਰਦਿਆਂ ਸਟੀਫਨ ਹਾਰਪਰ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਸੀ ਜਿਸਦੇ ਸ਼ੁਕਰਾਨੇ ਵਜੋਂ ਉਸਨੂੰ ਕੈਨੇਡੀਅਨ ਸਿਟੀਜਨ ਬਣਾਇਆਗਿਆ ਸੀ।ਬੇਸ਼ੱਕ ਅੱਜ ਭਾਵੇਂ ਅਕਸ਼ੇ ਕੁਮਾਰ ਹੋਰਨਾਂ ਨੂੰ ਭਾਰਤੀ ਮਾਮਲਿਆਂ ਵਿੱਚ ਦਖਲ ਦੇਣ ਤੋਂ ਵਰਜ਼ ਰਿਹਾ ਹੈ ।

Install Punjabi Akhbar App

Install
×