ਬੀਜੇਪੀ ਸਰਕਾਰ ਕਈ ਗਿਰਾਵਟਾਂ ਦਾ ਕੀਰਤੀਮਾਨ ਸਥਾਪਤ ਕਰਕੇ ਜਾਵੇਗੀ: ਅਖਿਲੇਸ਼ ਯਾਦਵ

ਸਮਾਜ ਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਹੈ, ਬੀਜੇਪੀ ਸਰਕਾਰ ਆਜ਼ਾਦ ਭਾਰਤ ਦੇ ਇਤਹਾਸ ਵਿੱਚ ਕਈ ਇਤਿਹਾਸਿਕ ਗਿਰਾਵਟਾਂ ਦਾ ਕੀਰਤੀਮਾਨ ਸਥਾਪਤ ਕਰਕੇ ਜਾਵੇਗੀ। ਉਨ੍ਹਾਂ ਨੇ ਲਿਖਿਆ ਕਿ ਆਰਥਕ ਖੇਤਰ ਵਿੱਚ ਜੀਡੀਪੀ, ਸਾਮਾਜਿਕ ਖੇਤਰ ਵਿੱਚ ਕਦਰਾਂ ਕੀਮਤਾਂ, ਰਾਜਨੀਤੀ ਵਿੱਚ ਸੱਤਾਧਾਰੀਆਂ ਦੀ ਨੈਤਿਕਤਾ ਅਤੇ ਮਾਨਸਿਕ ਖੇਤਰ ਵਿੱਚ ਉਮੀਦਾਂ ਦੀ ਗਿਰਾਵਟ ਆਈ ਹੈ। ਦੂਜੀ ਤੀਮਾਹੀ ਵਿੱਚ ਭਾਰਤ ਦੀ ਜੀਡੀਪੀ ਵਾਧਾ ਦਰ ਘੱਟ ਕੇ 4.5% ਰਹੀ।