ਬ੍ਰਿਸਬੇਨ ‘ਚ ਦੂਸਰਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ 6 ਜੁਲਾਈ ਤੋ

ਦੂਸਰਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਬ੍ਰਿਸਬੇਨ ਵਿਖੇ 6 ਤੋ 10 ਜੁਲਾਈ ਤੱਕ ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ ਏਟ ਮਾਈਲ ਪਲੇਨ ਤੇ ਗੁਰਦੁਆਰਾ ਸਿੰਘ ਸਭਾਂ ਸਾਹਿਬ ਟੈਂਗਮ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਭਾਈ ਜਸਜੋਤ ਸਿੰਘ ਨੇ ਦੱਸਿਆ ਕਿ ਦੂਸਰਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ 6 ਜੁਲਾਈ ਦਿਨ ਬੁੱਧਵਾਰ ਤੋ 10 ਜੁਲਾਈ ਦਿਨ ਐਤਵਾਰ ਤੱਕ ਰੋਜਾਨਾਂ ਅੰਮ੍ਰਿਤ ਤੇ ਰਹਿਰਾਸ ਵੇਲੇ ਉਪਰੋਕਤ ਦੋਵੇਂ ਗੁਰੂ ਘਰ ਵਿਖੇ ਕਰਵਾਏ ਜਾ ਰਹੇ ਹਨ ਜਿਸ ਵਿਚ ਇੰਗਲੈਂਡ, ਭਾਰਤ ਤੇ ਆਸਟ੍ਰੇਲੀਆ ਦੇ ਵੱਖ-ਵੱਖ ਗੁਰੂ ਘਰਾਂ ਦੇ ਪੰਥ ਦੇ ਪ੍ਰਸਿੱਧ ਕੀਰਤਨੀ ਸਿੰਘ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਪ੍ਰਸੰਗ, ਰੈਣ ਸਵਾਈ ਕੀਰਤਨ, ਅਖੰਡ ਕੀਰਤਨ, ਕਥਾਂ ਵਿਚਾਰਾਂ ਤੇ ਗੁਰੂ ਸਹਿਬਾਨ ਜੀ ਦੇ ਜੀਵਨ ਫਲਸਫ਼ੇ ਤੇ ਚਾਨਣਾ ਪਾ ਕੇ ਸੰਗਤਾ ਨੂੰ ਨਿਹਾਲ ਕਰਨਗੇ ਤੇ ਸਮਾਗਮ ਵਿਚ ਅੰਮ੍ਰਿਤ ਸੰਚਾਰ, ਗੱਤਕੇ ਦੀ ਸਿੱਖਿਆ ਤੇ ਬੱਚਿਆ ਲਈ ਵਿਸ਼ੇਸ ਤੋਰ ਤੇ ਗੁਰਮਤਿ ਕੈਪ ਵੀ ਲਗਾਏ ਜਾਣਗੇ।ਉਨ੍ਹਾ ਅੱਗੇ ਦੱਸਿਆ ਕਿ ਇਸ ਦੂਸਰੇ ਇੰਟਰਨੈਸ਼ਨਲ ਸਮਾਗਮ ਵਿੱਚ ਆਸਟ੍ਰੇਲੀਆ ਭਰ ਤੋ ਤੇ ਹੋਰ ਵੀ ਵੱਖ ਵੱਖ ਦੇਸ਼ਾਂ ਤੋ ਗੁਰੂ ਦੀਆ ਸੰਗਤਾਂ ਹੁੰਮ-ਹੁਮਾ ਕੇ ਭਾਗ ਲੈ ਰਹੀਆ ਹਨ।ਇਸ ਮੌਕੇ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।

Install Punjabi Akhbar App

Install
×