ਸੀਨੀਅਰ ਅਕਾਲੀ ਆਗੂ ਸਰੂਪ ਸਿੰਘ ਖਾਸਰੀਆ ਦੀ ਮਾਤਾ ਪਿਆਰ ਕੌਰ ਨੂੰ ਦਿੱਤੀ ਸੇਜਲ ਅੱਖਾਂ ਨਾਲ ਵਿਦਾਇਗੀ

ਭੁਲੱਥ—ਹਲਕੇ ਭੁਲੱਥ ਦੇ ਸੀਨੀਅਰ ਅਕਾਲੀ ਆਗੂ ਸਰੂਪ ਸਿੰਘ ਖਾਸਰੀਆ ਦੀ ਮਾਤਾ ਪਿਆਰ ਕੌਰ (98) ਜਿੰਨਾਂ ਦਾ ਬੀਤੀ ਕੱਲ ਮੰਗਲਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਸੀ ਦਾ ਅੱਜ  ਉਨਾਂ ਦੇ ਜੱਦੀ ਪਿੰਡ ਬੇਗੋਵਾਲ ਦੇ ਬੱਲੋਚੱਕ ਰੋਡ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਵਲੋਂ ਅੰਤਿਮ ਸਸਕਾਰ ਕਰ ਦਿਤਾ ਗਿਆ।  ਉਨਾਂ ਦੇ ਸਸਕਾਰ ਮੌਕੇ ਵੱਖ ਵੱਖ ਰਾਜਸੀ , ਧਾਰਮਿਕ,  ਸਮਾਜ ਸੇਵੀ ਜਥੇਬੰਦੀਆਂ ਵਲੋਂ ਦੋਸ਼ਾਲੇ ਭੇਂਟ ਕਰਕੇ ਸਰੂਪ ਸਿੰਘ ਖਾਸਰੀਆ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਖਾਸਰੀਆ, ਬੇਗੋਵਾਲ ਤੋ ਉੱਘੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਬੱਬਲਾ,ਕੌਂਸਲਰ ਜਗਜੀਤ ਸਿੰਘ ਖਾਸਰੀਆ, ਬਲਵਿੰਦਰ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ, ਜਰਨੈਲ ਸਿੰਘ ਯੂ ਐਸ ਏ,  ਕੌਂਸਲਰ ਬਲਕਾਰ ਸਿੰਘ,ਉੱਘੇ ਪੱਤਰਕਾਰ ਸਰਬਜੀਤ ਸਿੰਘ ਬੱਬਲਾ, ਰਾਜਵਿੰਦਰ ਸਿੰਘ ਜੈਦ,  ਸੁਖਚੈਨ ਸਿੰਘ ਮੁਰੱਬੀਆ,  ਪ੍ਰਿੰਸੀਪਲ ਸੇਵਾ ਸਿੰਘ  , ਹੈਡਮਾਸਟਰ ਫੁਮੰਣ ਸਿੰਘ,  ਪਰਵਿੰਦਰ ਸਿੰਘ ਬੰਟੀ , ਸਰਬਜੀਤ ਸਿੰਘ ਸਦਿਉੜਾ , ਜਸਵੀਰ ਸਿੰਘ,  ਬਾਬਾ ਗੁਰਮੇਜ ਸਿੰਘ,  ਸੰਗਤ ਸਿੰਘ ਸੁਦਾਮਾ , ਸੁਖਜਿੰਦਰ ਸਿੰਘ ਮੁਲਤਾਨੀ ਭੁਲੱਥ,  ਸਰਬਜੀਤ ਸਿੰਘ ਖਾਸਰੀਆ,  ਅਸ਼ੋਕ ਕੁਮਾਰ ਬੱਤਰਾ , ਭੁਪਿੰਦਰ ਸਿੰਘ,  ਅਜੀਤ ਸਿੰਘ,  ਜਗਜੀਤ ਸਿੰਘ ਦਾਰਾ , ਜਸਵੀਰ ਸਿੰਘ, ਪ੍ਰਿੰਸੀਪਲ ਬਲਬੀਰ ਸਿੰਘ , ਸਰਪੰਚ ਅਮਰੀਕ ਸਿੰਘ ਰਾਵਾਂ ਤੋਂ ਇਲਾਵਾ ਹੋਰ ਸੱਜਣ ਮਿਤਰ ਤੇ ਰਿਸ਼ਤੇਦਾਰ ਹਾਜਰ ਸਨ ।

Install Punjabi Akhbar App

Install
×