ਸੰਗਰੂਰ ਨੂੰ ਯੂਨੀਵਰਸਿਟੀ ਦੇਣ ਦਾ ਟੀਚਾ -ਕਰਨਵੀਰ ਸਿੰਘ ਸਿਬੀਆ

ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਦਾ 50ਵਾਂ ਸਥਾਪਨਾ ਦਿਵਸ

ਸੰਤ ਅਤਰ ਸਿੰਘ ਜੀ ਮਸਤੂਆਣਾ ਦੇ ਸੰਕਲਪਾਂ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਮਾਲਵੇ ਦੀ ਇਕੋ ਇਕ ਅਜਿਹੀ ਸੰਸਥਾ ਹੈ ਜੋ ਕਿ ਗੁਰੂ ਦੀ ਕਿਰਪਾ ਸਦਕਾ 50 ਸਾਲਾਂ ਵਿਚ ਇਕ ਤੋਂ ਚਾਰ ਸੰਸਥਾਵਾਂ ਦਾ ਰੂਪ ਧਾਰਨ ਕਰ ਚੁੱਕੀ ਹੈ। ਅਕਾਲ ਡਿਗਰੀ ਕਾਲਜ ਲੜਕੀਆਂ, ਅਕਾਲ ਕਾਲਜੀਏਟ ਸਕੂਲ ਸੰਗਰੂਰ, ਸੰਤ ਅਤਰ ਸਿੰਘ ਕੰਪਿਊਟਰ ਵਿੰਗ ਅਤੇ ਅਕਾਲ ਕਾਲਜ ਆਫ ਐਜੂਕੇਸ਼ਨ ਫਤਹਿਗੜ੍ਹ ਛੰਨਾ ਇਸ ਦੀਆਂ ਸ਼ਾਖਾਵਾਂ ਹਨ। ਇਹਨਾਂ ਸੰਸਥਾਵਾਂ ਦਾ ਇਲਾਕੇ ਅਤੇ ਪੰਜਾਬ ਭਰ ਵਿਚ ਸਤਿਕਾਰਯੋਗ ਸਥਾਨ ਹੈ। ਇਹਨਾਂ ਸੰਸਥਾਵਾਂ ਵਿਚ ਪੜ੍ਹੀਆਂ ਲੜਕੀਆਂ ਨੇ ਹਰ ਖੇਤਰ ਵਿਚ ਉੱਚ ਸਥਾਨ ਪ੍ਰਾਪਤ ਕੀਤੇ ਹਨ। ਇਥੋਂ ਸਿੱਖਿਅਤ ਵਿਦਿਆਰਥਣਾਂ ਦੇਸ਼ ਵਿਦੇਸ਼ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ।

ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਸੰਗਰੂਰ ਵਿਖੇ ਇੱਕ ਯੂਨੀਵਰਸਿਟੀ ਸਥਾਪਤ ਕਰਨ ਦਾ ਟੀਚਾ ਹੈ, ਤਾਂ ਜੋ ਇਸ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਅਤੇ ਖੋਜ਼ ਦੇ ਲਈ ਦੂਸਰੇ ਸ਼ਹਿਰਾਂ, ਰਾਜਾਂ ਅਤੇ ਵਿਦੇਸ਼ ਵਿੱਚ ਨਾ ਜਾਣਾ ਪਵੇ। ਇਹ ਭਾਵ ਅਕਾਲ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਸ. ਕਰਨਵੀਰ ਸਿੰਘ ਸਿਬੀਆ ਨੇ ਅਕਾਲ ਕਾਲਜ ਆਫ ਐਜੂਕੇਸ਼ਨ ਫਤਹਿਗੜ੍ਹ ਛੰਨਾ ਵਿਖੇ ਆਯੋਜਿਤ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਦੇ 50 ਸਾਲਾ ਸਥਾਪਨਾ ਦਿਵਸ ਸਮੇਂ ਬੋਲਦਿਆਂ ਕਹੇ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਚਾਰੇ ਵਿੱਦਿਅਕ ਸੰਸਥਾਵਾਂ ਵਿਚ ਆਧੁਨਿਕ ਸਿੱਖਿਆ ਸੁਵਿਧਾਵਾਂ, ਨਵੀਨ ਵਿੱਦਿਅਕ ਉਪਕਰਣ ਅਤੇ ਕੌਮਾਂਤਰੀ ਮਾਪ ਦੰਡਾਂ ਤੇ ਪੂਰੀਆਂ ਉਤਰਦੀਆਂ ਲੈਬਾਰਟਰੀਆਂ ਅਤੇ ਲਾਇਬ੍ਰੇਰੀਆਂ ਹਨ ।

ਅਜਿਹੀਆਂ ਆਧੁਨਿਕ ਸਿੱਖਿਆ ਤਕਨੀਕਾਂ ਨਾਲ ਲੈਸ ਇਸ ਕਾਲਜ ਦੇ ਨਿਰਮਾਣ ਦਾ ਸੁਪਨਾ ਅੱਜ ਤੋਂ 50 ਸਾਲ ਪਹਿਲਾਂ ਸ.ਗੁਰਬਖਸ਼ ਸਿੰਘ ਸਿਬੀਆ, ਪ੍ਰਿੰਸੀਪਲ ਸੁਰਜੀਤ ਸਿੰਘ ਗਾਂਧੀ, ਸ. ਪ੍ਰਿਥੀਪਾਲ ਸਿੰਘ ਸੇਖੋਂ ਅਤੇ ਸ. ਨਰਿੰਦਰ ਸਿੰਘ ਮਾਨ ਨੇ ਲਿਆ ਸੀ। ਉਸ ਵਕਤ ਇਸ ਖਿਤੇ ਵਿਚ ਲੜਕੀਆਂ ਦੀ ਸਿੱਖਿਆ ਦਾ ਕੋਈ ਕਾਲਜ ਮੌਜੂਦ ਨਹੀਂ ਸੀ। ਆਵਾਜਾਈ ਅਤੇ ਹੋਰ ਸਾਧਨਾਂ ਦੀ ਕਮੀ ਕਾਰਨ ਇਸ ਖੇਤਰ ਦੀਆਂ ਬੱਚੀਆਂ ਉਚੇਰੀ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਸਨ। ਸਾਡੇ ਦੂਰ ਅੰਦੇਸ਼ ਪੁਰਖਿਆਂ ਨੇ 50 ਲੜਕੀਆਂ ਨਾਲ ਕਾਲਜ ਸਥਾਪਿਤ ਕੀਤਾ , ਜੋ 1987 ਤਕ ਕਿਰਾਏ ਦੀ ਇਮਾਰਤ ਵਿਚ ਚਲਦਾ ਰਿਹਾ । ਕਾਲਜ ਦੇ ਸੁਯੋਗ ਪ੍ਰਿੰਸੀਪਲ ਸ਼ਿਵਰਾਜ ਕੌਰ ਜੀ ਦੀ ਲਗਨ ਅਤੇ ਦੂਰ ਦ੍ਰਿਸ਼ਟੀ ਸਦਕਾ 1987 ਵਿਚ ਕਾਲਜ ਆਪਣੀ ਖੂਬਸੂਰਤ ਇਮਾਰਤ ਵਿਚ ਤਬਦੀਲ ਹੋਇਆ। ਇਲਾਕੇ ਦੇ ਲੋਕਾਂ ਦੇ ਸਹਿਯੋਗ, ਵਿਸ਼ਵਾਸ ਅਤੇ ਪਿਆਰ ਦੇ ਸਦਕਾ ਹੀ ਇਸ ਕਾਲਜ ਦੇ ਹੋਸਟਲ ਵਿਚ ਇਕ ਸਮੇ 700 ਦੇ ਕਰੀਬ ਵਿਦਿਆਰਥਣਾਂ ਰਹਿ ਕੇ ਸਿੱਖਿਆ ਹਾਸਿਲ ਕਰਦਿਆਂ ਰਹੀਆਂ ਹਨ. ਇਸ ਸੰਸਥਾ ਦਾ ਮੁਖ ਮਨੋਰਥ ਲੜਕੀਆਂ ਨੂੰ ਸਿੱਖਿਅਤ ਕਰਕੇ ਹਰ ਖੇਤਰ ਵਿਚ ਨਿਪੁੰਨ ਬਣਾਉਣਾ ਹੈ ਨਾ ਕਿ ਸਿਰਫ ਡਿਗਰੀਆਂ ਹਾਸਲ ਕਰਨ ਤਕ ਸੀਮਿਤ ਰੱਖਣਾ ਹੈ । ਇਹਨਾਂ ਸੰਸਥਾਵਾਂ ਦੇ ਚੇਅਰਮੈਨ ਸ. ਕਰਨਵੀਰ ਸਿੰਘ ਸਿਬੀਆ ਅਤੇ ਡਾਇਰੈਕਟਰ ਡਾ. ਹਰਜੀਤ ਕੌਰ ਡਾ. ਕਹਿਣਾ ਹੈ ਕਿ ਅਸੀਂ ਇਸ ਸੰਸਥਾ ਨੂੰ ਇਕ ਅਜਿਹੀ ਯੂਨੀਵਰਸਿਟੀ ਦੇ ਰੂਪ ਵਿਚ ਵਿਕਸਿਤ ਕਰਨਾ ਚਾਹੁੰਦੇ ਹਾਂ ਜੋ ਇਸ ਇਲਾਕੇ ਦੀਆਂ ਵਿਦਿਆਰਥਣਾ ਨੂੰ ਉਚੇਰੀ ਸਿੱਖਿਆ ਦੇਣ ਦੇ ਨਾਲ ਨਾਲ ਦੂਸਰੇ ਇਲਾਕੇ ਦੀਆਂ ਵਿਦਿਆਰਥਣਾ ਨੂੰ ਆਕਰਸ਼ਿਤ ਕਰ ਸਕੇ । ਇਸ ਨਾਲ ਬੱਚੀਆਂ ਨੂੰ ਆਪਣੇ ਸੁਨਹਿਰੇ ਭਵਿੱਖ ਲਈ ਵੱਡੇ ਮਹਾਨਗਰਾਂ ਅਤੇ ਵਿਦੇਸ਼ ਵਿਚ ਨਾ ਜਾਣਾ ਪਵੇ। ਇਸ ਲਈ ਪੇਂਡੂ ਅਤੇ ਆਰਥਿਕ ਤੌਰ ਤੇ ਪਛੜੇ ਪਰਿਵਾਰ , ਦਲਿਤ ਪਰਿਵਾਰ ਦੀਆਂ ਲੜਕੀਆਂ ਲਈ ਵਿਸ਼ੇਸ਼ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣਗੇ । ਇਹ ਸੰਸਥਾਵਾਂ ਭਵਿੱਖ ਦੀ ਯੂਨੀਵਰਸਿਟੀ ਵਿਚ ਕਿੱਤਾਮੁਖੀ ਕੋਰਸਾਂ ਦੀ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਦੇ ਕੇ ਉੰਨਾ ਨੂੰ ਹਰ ਤਰਾਂ ਮਰਦਾਂ ਦੇ ਬਰਾਬਰ ਡਟਣ ਲਈ ਪ੍ਰਪੱਕ ਕੀਤਾ ਜਾਵੇਗਾ । ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਵਾਹਿਗੁਰੂ ਦੀ ਮੇਹਰ ਸਦਕਾ ਅਸੀਂ ਪੂਰੀ ਲਗਨ , ਮਿਹਨਤ ਅਤੇ ਸੁਹਿਰਦਤਾ ਸਹਿਤ ਪੰਜਾਹ ਸਾਲ ਪੂਰੇ ਕਰਕੇ 51 ਵੇਂ ਸਾਲ ਵਿਚ ਦਾਖਲ ਹੋ ਗਏ ਹਾਂ . ਅਸੀਂ ਬਹੁੱਤ ਕੁਜ ਸਿੱਖਿਆ ਹੈ ਅਤੇ ਬਹੁਤ ਕੁਜ ਸਿੱਖਣਾ ਹੈ । ਇਸ ਲਈ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਮਹਾਰਾਜ , ਸੰਤਾਂ, ਮਹਾਪੁਰਖਾਂ ਦੀ ਰਹਿਮਤ ਸਦਕਾ ਸ਼ੁਕਰਾਨਾ ਦਿਵਸ ਮਨਾ ਰਹੇ ਹਾਂ।
ਅਸੀਂ ਸਾਡੇ ਵਿਛੜੇ ਫਾਊਂਡਰਜ਼ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ।ਐਜੂਕੇਸ਼ਨ ਕਾਲਜ ਦੀ ਪ੍ਰਿੰਸੀਪਲ ਡਾ. ਸੁਮਨ ਮਿੱਤਲ ਨੇ ਸਵਾਗਤੀ ਸ਼ਬਦ ਕਹੇ, ਅਕਾਲ ਕਾਲਜੀਏਟ ਸਕੂਲ ਦੀ ਪ੍ਰਿੰਸੀਪਲ ਰਸ਼ਪਿੰਦਰ ਕੌਰ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਜਿਕਰ ਕੀਤਾ । ਮੰਚ ਸੰਚਾਲਣਾ ਪ੍ਰੋ ਮਨੀਸ਼ਾ ਨੇ ਬਾਖੂਬੀ ਕੀਤੀ । 

Install Punjabi Akhbar App

Install
×