ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ

ਇਹ ਦੱਸਿਆ ਜਾਂਦਾ ਹੈ ਕਿ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਸੰਕਲਪਾਂ ਨੂੰ ਸਮਰਪਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਅਫਵਾਹਾਂ ਬੇਬੁਨਿਆਦ ਹਨ। ਸਗੋਂ ਕਾਲਜ ਦੇ ਵਿਕਾਸ ਲਈ ਹੋਰ ਕੋਰਸ ਚਾਲੂ ਕੀਤੇ ਜਾ ਰਹੇ ਹਨ ਨਿਯਮਾਂ ਅਧੀਨ 10+1 ਅਤੇ 10+2 ਕਾਲਜ ਦਾ ਭਾਗ ਹਨ। ਸਰਕਾਰੀ ਆਦੇਸ਼ਾਂ ਮੁਤਾਬਿਕ 10+1, 10+2 ਨੂੰ ਕਾਲਜੀਏਟ ਸਕੂਲ ਵਜੋਂ ਚਲਾਇਆ ਜਾ ਰਿਹਾ ਹੈ। ਇਸ ਨੂੰ ਨਿਰੋਲ ਸਕੂਲ 9ਵੀਂ, ਦਸਵੀਂ ਵਜੋਂ ਨਹੀਂ ਚਲਾਇਆ ਜਾ ਰਿਹਾ। ਜਿਸ ਬਾਰੇ ਕੁਝ ਅਨਸਰਾਂ ਵੱਲੋਂ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ। ਬੀ.ਏ. ਪਾਰਟ 1 ਦੇ ਦਾਖਲੇ ਬਾਰੇ ਮਾਮਲਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੈ, ਪਰ ਇਸ ਦੇ ਬਾਵਜੂਦ ਕਾਲਜ ਦੇ ਮੌਜੂਦਾ ਪ੍ਰਬੰਧਕ ਨੇ ਬੀ.ਏ. ਪਾਰਟ 1 ਵਿੱਚ ਦਾਖਲੇ ਕਰ ਲਏ ਗਏ ਹਨ, ਜਿਨ੍ਹਾਂ ਨੂੰ ਕੋਰਟ ਦੇ ਫੈਸਲੇ ਮੁਤਾਬਕ ਅੱਗੇ ਚਲਾਇਆ ਜਾਵੇਗਾ। ਇਸ ਕਾਰਣ ਇਹ ਅਫਵਾਹ ਬਿਲਕੁਲ ਗਲਤ ਹੈ ਕਿ ਕਾਲਜ ਵਿੱਚ ਆਰਟਸ ਦੀਆਂ ਕਲਾਸਾਂ ਖਤਮ ਕੀਤੀਆਂ ਜਾ ਰਹੀਆਂ ਹਨ।
ਅਫਵਾਹ ਫੈਲਾਉਣ ਵਾਲਿਆਂ ਦਾ ਇਸ ਕਾਲਜ ਨਾਲ ਕੋਈ ਸੰਬੰਧ ਨਹੀਂ, ਨਾ ਉਹ ਮੈਨੇਜਮੈਂਟ ਦੇ ਮੈਂਬਰ ਹਨ ਅਤੇ ਨਾ ਹੀ ਉਨ੍ਹਾਂ ਦਾ ਕੋਈ ਬੱਚਾ ਇਸ ਕਾਲਜ ਜਾਂ ਕਾਲਜੀਏਟ ਸਕੂਲ ਵਿੱਚ ਪੜ੍ਹਦਾ ਹੈ। ਇਹ ਕੇਵਲ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕਾਲਜ ਤੇ ਮੈਨੇਜਮੈਂਟ ਨੂੰ ਬਦਨਾਮ ਕਰਨ ਲਈ ਨਿੱਤ ਅਖਬਾਰਾਂ *ਚ ਬਿਆਨ ਦਿੱਤੇ ਜਾ ਰਹੇ ਹਨ। ਅਸੀਂ ਇਨ੍ਹਾਂ ਬਿਆਨਾਂ ਦਾ ਪੁਰਜੋਰ ਖੰਡਨ ਕਰਦੇ ਹਾਂ। ਕਾਲਜ ਵਿੱਚ ਰਹਿ ਰਹੀਆਂ ਮੈਨੇਜਮੈਂਟ ਦੀਆਂ ਮੈਂਬਰ ਅਤੇ ਸਾਬਕਾ ਪ੍ਰਿੰਸੀਪਲਾਂ ਨੂੰ ਮੈਨੇਜਮੈਂਟ ਨੇ ਰਿਹਾਇਸ਼ ਦਾ ਪ੍ਰਬੰਧ ਕੀਤਾ ਕੀਤਾ ਹੋਇਆ ਹੈ। ਜਿਸ ਬਾਰੇ ਬਕਾਇਦਾ ਮੈਨੇਜਮੈਂਟ ਦਾ ਫੈਸਲਾ ਹੈ। ਇਨ੍ਹਾਂ ਦੋਹਾਂ ਸੀਨੀਅਰ ਸਿਟੀਜ਼ਨ ਇਸਤਰੀਆਂ ਨੂੰ ਖਾਹਮਖਾਹ ਬਦਨਾਮ ਕੀਤਾ ਜਾ ਰਿਹਾ ਹੈ। ਇਸ ਮੰਗ ਦੀ ਕੋਈ ਤੁਕ ਨਹੀਂ ਕਿ ਉਹ ਕਾਲਜ ਵਿੱਚ ਕਿਉਂ ਰਹਿ ਰਹੀਆਂ ਹਨ। ਅਸੀਂ ਆਮ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਇਨ੍ਹਾਂ ਅਫਵਾਹਾਂ ਵੱਲ ਕੋਈ ਧਿਆਨ ਨਾ ਦਿੱਤਾ ਜਾਵੇ। ਕਾਲਜ ਦਾ ਪ੍ਰਬੰਧ ਮੁਅੱਤਲੀ ਅਧੀਨ ਮੈਨੇਜਮੈਂਟ ਵੱਲੋਂ ਬੜੇ ਚੰਗੇ ਢੰਗ ਨਾਲ ਚਲਾਇਆ ਗਿਅ ਸੀ ਤੇ ਮੈਨੇਜਮੈਂਟ ਨੂੰ ਪੂਰਨ ਆਸ ਹੈ ਕਿ ਉਹ ਬਹਾਲ ਹੋ ਕੇ ਇਸ ਸੰਸਥਾ ਦਾ ਪ੍ਰਬੰਧ ਲੋਕਾਂ ਦੀਆਂ ਭਾਵਨਾਵਾਂ ਤੇ ਮੰਗਾਂ ਅਨੁਸਾਰ ਯੋਗ ਢੰਗ ਨਾਲ ਚਲਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਮੈਨੇਜਮੈਂਟ ਦੇ ਪ੍ਰਧਾਨ ਸ. ਕਰਨਵੀਰ ਸਿੰਘ ਸਿਬੀਆ ਨੇ ਪ੍ਰੈਸ ਦੇ ਨਾ ਇੱਕ ਪੱਤਰ ਵਿੱਚ ਕੀਤਾ।

ਜਾਰੀ ਕਰਤਾ: ਕਰਨਵੀਰ ਸਿੰਘ ਸਿਬੀਆ (ਪ੍ਰਧਾਨ ਗਵਰਨਿੰਗ ਬਾਡੀ)

+91 9888883311

Install Punjabi Akhbar App

Install
×