ਸੁਖਬੀਰ ਸਿੰਘ ਬਾਦਲ ਨੇ ਅਜੀਤ ਸਿੰਘ ਸਾਂਤ ਨੂੰ ਥਾਪਿਆ ਹਲਕਾ ਮਹਿਲ ਕਲਾਂ ਦਾ ਨਵਾਂ ਕਮਾਂਡਰ

21mk01

ਆਮ ਆਦਮੀ ਪਾਰਟੀ ਐਸ ਵਾਈ ਐਲ ਨਹਿਰ ਦੇ ਸੰਵੇਦਨਸ਼ੀਲ ਮੁੱਦੇ ਤੇ ਦੋਗਲੀ ਨੀਤੀ ਵਰਤ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਜਦਕਿ ਐਸ ਵਾਈ ਐਲ ਦਾ ਮੁੱਦਾ ਪੰਜਾਬ ਦੀ ਖੇਤੀ ਬਾੜੀ ਦੀ ਹੋਂਦ ਨਾਲ ਜੁੜਿਆ ਹੋਇਆਂ ਹੈ। ਇਹ ਵਿਚਾਰ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਹੀਰਾ ਪੈਲੇਸ ਮਹਿਲ ਕਲਾਂ ਵਿਖੇ ਨਵੇਂ ਨਿਯੁਕਤ ਇੰਚਾਰਜ ਅਜੀਤ ਸਿੰਘ ਸਾਂਤ ਦੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਪਾਰਟੀ ਵਰਕਰਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਸ.ਬਾਦਲ ਨੇ ਕਿਹਾ ਕਿ ਕੇਜਰੀਵਾਲ ਰੋਜ ਨਵੇਂ ਰੰਗ ਬਦਲਦਾ ਹੈ ਅਤੇ ਜੁਬਾਨ ਦੇ ਕੱਚੇ ਕੇਜਰੀਵਾਲ ਨੇ ਗਿਰਗਟ ਨੂੰ ਵੀ ਮਾਤ ਪਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਰਿਕਾਰਡ ਤੋੜ ਅਜਿਹੇ ਕੰਮ ਕਰਕੇ ਦਿਖਾਏ ਹਨ, ਜੋ ਪਹਿਲਾ ਕਾਂਗਰਸ ਸਰਕਾਰ 50 ਸਾਲਾਂ ਵਿੱਚ ਨਹੀ ਕੀਤੇ। ਪੰਜਾਬ ਵਿੱਚ ਵੱਖ ਵੱਖ ਸ਼ਹਿਰਾਂ ਨੂੰ ਜੋੜਦੀਆਂ 25 ਹਜਾਰ ਕਰੋੜ ਦੀ ਲਾਗਤ ਨਾਲ ਚਾਰ ਤੇ ਛੇ ਲਾਇਨ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਹੜੀਆਂ ਕਿ ਬੰਬ ਸੁੱਟੇ ਤੋਂ ਨਹੀ ਵੀ ਟੁੱਟਣਗੀਆਂ ,1500 ਕਰੋੜ ਦੀ ਲਾਗਤ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਤੇ ਨਹਿਰਾਂ ਤੇ ਰਜਵਾਹਿਆਂ ਦੀ ਨੁਹਾਰ ਬਦਲਣ ਲਈ 25 ਕਰੋੜ ਰੁਪਏ ਖਰਚ ਕੀਤੇ ਹਨ। ਸ. ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਸਿਰਤੋੜ ਯਤਨ ਕਰ ਰਹੀ ਹੈ। ਜਿਸ ਅਧੀਨ 5 ਏਕੜ ਤੱਕ ਦੇ ਛੋਟੇ ਕਿਸਾਨਾਂ ਲਈ ਇੱਕ ਲੱਖ ਰੁਪਏ ਦਾ ਬਿਨ੍ਹਾਂ ਵਿਆਜ ਤੋਂ ਕਰਜ਼ਾ, ਸਿਹਤ ਬੀਮਾ ਯੋਜਨਾ ਹੇਠ 50 ਹਜਾਰ ਤੱਕ ਦਾ ਮੁਫ਼ਤ ਇਲਾਜ, ਨਵੇਂ ਟਿਊਬਵੈਲ ਕੁਨੈਕਸ਼ਨ ਦੇਣ ਤੋਂ ਇਲਾਵਾ ਨੌਜਵਾਨਾਂ ਲਈ ਸਵਾ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ੀ ਦੌਰੇ ਤੇ ਚੋਟ ਕਰਦਿਆਂ ਸ. ਬਾਦਲ ਨੇ ਕਿਹਾ ਕਿ 1984 ਦੇ ਦਿੱਲੀ ਸਿੱਖ ਕਤਲੇਆਮ ਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਹਮਲੇ ਦੀ ਦੋਸੀ ਪਾਰਟੀ ਨੂੰ ਪ੍ਰਵਾਸੀ ਪੰਜਾਬੀ ਹੁਣ ਖੈਰ ਨਹੀ ਪਾਉਣਗੇ। ਹਲਕਾ ਮਹਿਲ ਕਲਾਂ ਦੇ ਨਵ ਨਿਯੁਕਤ ਇੰਚਾਰਜ ਅਜੀਤ ਸਿੰਘ ਸਾਂਤ ਦੇ ਪਰਿਵਾਰ ਨਾਲ ਆਪਣੀ ਪੁਰਾਣੀ ਸਾਂਝ ਦਾ ਜਿਕਰ ਕਰਦੇ ਹੋਏ ਕਿਹਾ ਕਿ ਸ. ਸਾਂਤ ਪਾਰਟੀ ਦੇ ਹੁਕਮ ਤੇ ਹੀ ਹਲਕਾ ਮਹਿਲ ਕਲਾਂ ਵਿੱਚ ਆਏ ਹਨ। ਸ. ਬਾਦਲ ਨੇ ਹਲਕੇ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੋਂ ਇਲਾਵਾ ਸਾਂਤ  ਪਰਿਵਾਰ ਨਾਲ ਨਿੱਜੀ ਨੇੜਤਾ ਕਾਰਨ 15 ਲੱਖ ਦੀ ਵਾਧੂ ਗ੍ਰਾਂਟ ਦਾ ਐਲਾਨ ਕੀਤਾ। ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਇਤਿਹਾਸ ਤੇ ਚਾਨਣਾ ਪਾਉਦੇਂ ਹੋਏ ਇਕੱਠ ਵਿੱਚ ਸ਼ਾਮਿਲ ਪਾਰਟੀ ਵਰਕਰਾਂ ਨੂੰ ਸੁਚੇਤ ਕੀਤਾ ਕਿ ਅਜੀਤ ਸਿੰਘ ਸਾਂਤ ਦੀ ਕਾਮਯਾਬੀ ਲਈ ਛੋਟੇ ਮੋਟੇ ਸ਼ਿਕਵਿਆਂ ਤੋਂ ਉਪਰ ਉੱਠ ਕੇ ਅੱਜ ਤੋਂ ਹੀ ਕਮਰਕੱਸੇ ਕਸ  ਕੇ ਪਿਛਲੀਆਂ ਚੋਣਾਂ ਵਿੱਚ ਹਾਰ ਦੇ ਕਾਲੰਕ ਨੂੰ ਧੋਣ ਲਈ ਧੜੇਬੰਦੀਆਂ ਤੋਂ ਉਪਰ ਉੱਠ ਸ਼ਰੋਮਣੀ ਅਕਾਲੀ ਦਲ-ਭਾਜਪਾ ਦੀ ਤੀਜੀ ਵਾਰ ਸਰਕਾਰ ਬਣਾਉਣ ਲਈ  ਇੱਕਮੁੱਠ ਹੋ ਜਾਣਾ ਚਾਹੀਦਾ ਹੈ। ਇਸ ਮੌਕੇ ਹਲਕਾ ਮਹਿਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਿਚਰ ਰਹੇ ਪਾਰਟੀ ਦੇ 2 ਦਿੱਗਜ ਆਗੂ ਸੰਤ ਬਲਵੀਰ ਸਿੰਘ ਅਤੇ ਗੋਬਿੰਦ ਸਿੰਘ ਕਾਂਝਲਾ ਨੇ ਵੀ ਸ. ਸਾਂਤ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸ. ਅਜੀਤ ਸਿੰਘ ਸਾਂਤ ਨੇ ਬਤੌਰ ਇੰਚਾਰਜ ਆਪਣੀ ਨਿਯੁਕਤੀ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਲਕੇ ਦੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੌਕੇ ਰਜਿੰਦਰ ਸਿੰਘ ਕਾਂਝਲਾ,ਪ੍ਰਮਜੀਤ ਸਿੰਘ ਖਾਲਸਾ, ਕੁਲਵੰਤ ਸਿੰਘ ਕੀਤੂ, ਸੰਤ ਦਲਵਾਰ ਸਿੰਘ ਛੀਨੀਵਾਲ, ਸੰਤ ਜਸਵੀਰ ਸਿੰਘ ਕਾਲਾਮਾਲਾ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਦਲਬਾਰਾ ਸਿੰਘ ਗੁਰੂ, ਹਰਬੰਸ ਸਿੰਘ ਸੇਰਪੁਰ, ਚੇਅਰਮੈਨ ਅਜੀਤ ਸਿੰਘ ਕੁਤਬਾ, ਬਲਦੇਵ ਸਿੰਘ ਚੂੰਘਾ, ਤਰਨਜੀਤ ਸਿੰਘ ਦੁੱਗਲ,ਰਵਿੰਦਰ ਸਿੰਘ ਰੰਮੀ ਢਿੱਲੋਂ ਸੁਖਵਿੰਦਰ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਬਣਾਂਵਾਲੀ, ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ ਨੇ ਬਾਖ਼ੂਬੀ ਚਲਾਈ। ਇਸ ਸਮੇਂ ਰੂਬਲ ਗਿੱਲ ਕਨੇਡਾ,ਗੁਰਸੇਵਕ ਸਿੰਘ ਗਾਗੇਵਾਲ ਪ੍ਰਿਤਪਾਲ ਸਿੰਘ ਛੀਨੀਵਾਲ,ਦਰਸਨ ਸਿੰਘ ਰਾਣੂੰ, ਸੁਖਵਿੰਦਰ ਸਿੰਘ ਨਿਹਾਲੂਵਾਲ, ਬਲਦੇਵ ਸਿੰਘ ਬੀਹਲਾ,ਲਛਮਣ ਸਿੰਘ ਮੂੰਮ, ਬਲਦੀਪ ਸਿੰਘ ਮਹਿਲ ਖੁਰਦ, ਬਚਿੱਤਰ ਸਿੰਘ ਰਾਏਸਰ, ਤੇਜਿੰਦਰਦੇਵ ਸਿੰਘ ਮਿੰਟੂ,ਸੇਵਕ ਸਿੰਘ ਕਲਾਲ ਮਾਜਰਾ, ਗੁਰਪ੍ਰੀਤ ਸਿੰਘ ਚੀਨਾ, ਡਾ ਹਰਨੇਕ ਸਿੰਘ ਪੰਡੋਰੀ, ਬੀਬੀ ਜਸਵਿੰਦਰ ਕੌਰ ਠੁੱਲੇਵਾਲ,ਪਰਮਿੰਦਰ ਕੌਰ ਰੰਧਾਵਾ, ਰਿੰਕਾ ਕੁਤਬਾ, ਰੇਸ਼ਮ ਸਿੰਘ ਸਰਪੰਚ, ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਮਨਜੀਤ ਸਿੰਘ ਮਹਿਲ ਖੁਰਦ, ਗੁਰਤੇਜ ਸਿੰਘ ਖੁੱਡੀ,  ਗੁਰਦਿਆਲ ਸਿੰਘ ਠੀਕਰੀਵਾਲ ਤੋਂ ਇਲਾਵਾ ਹਲਕੇ ਦੇ ਪੰਚ ਸਰਪੰਚ ਅਕਾਲੀ ਆਗੂ ਤੇ  ਵਰਕਵੱਡੀ ਗਿਣਤੀ ਚ ਹਾਜਰ ਸਨ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਭੁਪਿੰਦਰ ਸਿੰਘ ਰਾਏ ਡੀ ਸੀ ਬਰਨਾਲਾ ਅਤੇ ਗੁਰਪ੍ਰੀਤ ਸਿੰਘ ਤੂਰ ਦੀ ਅਗਵਾਈ ਚ ਪ੍ਰਬੰਧ ਪੁਖਤਾ ਕੀਤੇ ਹੋਏ ਸਨ।

ਇਸ ਮੌਕੇ ਜਿਲ੍ਹਾ ਜਥੇਬੰਦੀ ਵੱਲੋਂ ਸ. ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

(ਗੁਰਭਿੰਦਰ ਗੁਰੀ)

mworld8384@yahoo.com