ਤਿਉਹਾਰਾਂ ਦਾ ਮੌਸਮ: ਆਸਟ੍ਰੇਲੀਆਈ ਘਰੇਲੂ ਹਵਾਈ ਅੱਡਿਆਂ ਉਪਰ ਪੂਰੀ ਭੀੜ -ਲੰਬੀਆਂ ਲੰਬੀਆਂ ਲਾਈਨਾਂ

ਈਸਟਰ ਅਤੇ ਐਨਜ਼ੈਕ ਡੇਅ ਮੌਕੇ ਤੇ ਸਕੂਲਾਂ ਆਦਿ ਵਿੱਚ ਛੁੱਟੀਆਂ ਦੇ ਚਲਦਿਆਂ, ਲੋਕਾਂ ਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ਜਾਇਜ਼ ਹੈ ਅਤੇ ਹਰ ਕੋਈ ਆਪਣਿਆਂ ਨਾਲ ਮਿਲ ਕੇ ਤਿਉਹਾਰ ਮਨਾਉਣਾ ਚਾਹੁੰਦਾ ਹੈ। ਇਸੇ ਕਾਰਨ ਘਰੇਲੂ ਉਡਾਣਾਂ ਵਾਲੇ ਹਵਾਈ ਅੱਡਿਆਂ ਉਪਰ ਭਾਰੀ ਭੀੜ ਦੇਖੀ ਜਾ ਰਹੀ ਹੈ ਅਤੇ ਨਾਲ ਹੀ ਸਟਾਫ ਦੀ ਕਮੀ ਕਾਰਨ ਵੀ ਭਾਰੀ ਦਿੱਕਤਾਂ ਪੈਦਾ ਹੋ ਰਹੀਆਂ ਹਨ। ਸਟਾਫ ਦੀ ਕਮੀ ਵਿੱਚ ਕੋਵਿਡ ਇਨਫੈਕਸ਼ਨ ਦਾ ਕਾਫੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਕਿਉਂਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਪ੍ਰਭਾਵਿਤ ਸਟਾਫ ਮੈਂਬਰਾਂ ਨੂੰ ਆਈਸੋਲੇਸ਼ਨ ਵਿੱਚ ਰਹਿਣਾ ਪੈਂਦਾ ਹੀ ਹੈ।
ਯਾਤਰੀਆਂ ਨੂੰ ਘੱਟੋ ਘੱਟ 2 ਘੰਟੇ ਪਹਿਲਾਂ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਸਿਡਨੀ ਹਵਾਈ ਅੱਡੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲਗਭੱਗ 82,000 ਯਾਤਰੀਆਂ ਦੇ ਆਵਾ-ਗਮਨ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਿਉਂਕਿ ਸਿਡਨੀ ਹਵਾਈ ਅੱਡਾ, ਦੇਸ਼ ਦਾ ਸਭ ਤੋਂ ਵੱਡਾ ਘਰੇਲੂ ਅਤੇ ਅੰਤਰ-ਰਾਸ਼ਟਰੀ ਹਵਾਈ ਉਡਾੜਾਂ ਦਾ ਖੇਤਰ ਹੈ ਅਤੇ ਇਸ ਪੂਰੇ ਤਿਉਹਾਰਾਂ ਦੇ ਦਿਨਾਂ ਦੌਰਾਨ, ਇੱਕ ਮਿਲੀਅਨ ਦੇ ਕਰੀਬ ਯਾਤਰੀ ਸਿਡਨੀ ਹਵਾਈ ਅੱਡੇ ਤੇ ਆਵਾ-ਗਮਨ ਕਰਨਗੇ। ਅਤੇ ਉਨ੍ਹਾਂ ਦਾ ਮੰਨਣਾ ਇਹ ਵੀ ਹੈ ਕਿ ਬੀਤੇ 2 ਸਾਲਾਂ ਤੋਂ ਬਾਅਦ ਇਹ ਭੀੜ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਕਰੋਨਾ ਕਾਰਨ ਜ਼ਿਆਦਾ ਸਮਾਂ ਫਲਾਈਟਾਂ ਬੰਦ ਹੀ ਰਹੀਆਂ ਸਨ।
ਇਸ ਤੋਂ ਇਲਾਵਾ ਮੈਲਬੋਰਨ, ਐਡੀਲੇਡ ਅਤੇ ਬ੍ਰਿਸਬੇਨ ਦੇ ਹਵਾਈ ਅੱਡਿਆਂ ਉਪਰ ਵੀ ਯਾਤਰੀਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।

Install Punjabi Akhbar App

Install
×