
ਦੇਸ਼ ਵਿੱਚ ਜਿਵੇਂ ਹੀ ਸਕੂਲਾਂ ਵਿੱਚ ਛੁੱਟੀਆਂ ਸ਼ੁਰੂ ਹੋਈਆਂ ਹਨ ਤਾਂ ਨਾਲ ਹੀ ਹੜ੍ਹਾਂ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਇਸ ਦੇ ਨਾਲ ਹੀ ਹੁਣ ਘਰੇਲੂ ਉਡਾਣਾਂ ਉਪਰ ਵੀ ਬਹੁਤ ਪ੍ਰਭਾਵ ਪੈ ਰਿਹਾ ਹੈ ਅਤੇ ਫਲਾਈਟਾਂ ਵਿੱਚ ਲਗਾਤਾਰ ਦੇਰੀਆਂ ਹੋ ਰਹੀਆਂ ਹਨ।
ਲਗਾਤਾਰ ਤੀਸਰੇ ਦਿਨ ਵੀ ਸਿਡਨੀ ਏਅਰਪੋਰਟ ਉਪਰ ਤਾਂ ਪਹਿਲਾਂ ਹੀ 2 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਦੇ ਇੰਤਜ਼ਾਰ ਕਰਨੇ ਪੈ ਰਹੇ ਹਨ ਅਤੇ ਇਸ ਦੇ ਨਾਲ ਹੀ ਯਾਤਰੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ।
ਉਧਰ ਬ੍ਰਿਸਬੇਨ ਦੇ ਹਵਾਈ ਅੱਡੇ ਉਪਰ, ਘਰੇਲੂ ਟਰਮਿਨਲ ਉਪਰ ਬੀਤੇ ਦਿਨ 51,000 ਯਾਤਰੀਆਂ ਦਾ ਆਵਾਗਮਨ ਹੋਇਆ। ਯਾਤਰੀਆਂ ਨੂੰ ਅਸਲ ਵਿੱਚ ਕਾਫੀ ਸਮਾਂ ਹਵਾਈ ਅੱਡਿਆਂ ਉਪਰ ਹੀ ਬਿਤਾਉਣਾ ਪੈ ਰਿਹਾ ਹੈ ਅਤੇ ਬੀਤੇ ਕੱਲ੍ਹ ਤੋਂ ਫਲਾਈਟਾਂ ਵਿੱਚ ਹੋ ਰਹੀ ਦੇਰੀ ਯਾਤਰੀਆਂ ਨੂੰ ਪ੍ਰੇਸ਼ਾਨ ਹੀ ਕਰ ਰਹੀ ਹੈ ਅਤੇ ਹਾਲ ਦੀ ਘੜੀ ਇਸਦਾ ਕੋਈ ਹੱਲ ਵੀ ਨਹੀਂ ਦਿਖਾਈ ਦੇ ਰਿਹਾ।