ਅੰਮ੍ਰਿਤਸਰ-ਆਸਟੇ੍ਲੀਆ ਦਰਮਿਆਨ ਹਵਾਈ ਸੇਵਾ 24 ਮਈ ਤੋਂ ਸ਼ੁਰੂ 

image-24-05-16-09-21
ਅੰਮ੍ਰਿਤਸਰ ਤੋਂ ਆਸਟੇ੍ਲੀਆ ਦਰਮਿਆਨ ਹਵਾਈ ਸੇਵਾ 24 ਮਈ  ਤੋਂ ਸੁਰੂ ਕਰਨ ਦਾ ਐਲਾਨ ਸਿੰਗਾਪੁਰ ਦੀ ਹਵਾਈ ਕੰਪਨੀ ਵੱਲੋ ਕੀਤਾ ਗਿਆ, ਜਿਹੜੀ ਹਰ ਹਫ਼ਤੇ ਮੰਗਲ਼ਵਾਰ, ਵੀਰਵਾਰ ਤੇ ਸਨੀਵਾਰ ਅੰਮ੍ਰਿਤਸਰ- ਆਸਟੇ੍ਲੀਆ ਲਈ ਉੱਡੇਂਗੀ। ਅੰਮ੍ਰਿਤਸਰ ਤੋਂ ਸਿੰਗਾਪੁਰ ਤੱਕ ਆਉਣ ਵਾਲੀ ਹਵਾਈ ਸੇਵਾ ਦੌਰਾਨ ਯਾਤਰੀ ਆਸਟੇ੍ਲੀਆ ਦੇ ਕਿਸੇ ਵੀ ਸ਼ਹਿਰ ਪਹੁੰਚਣ ਲਈ ਵਿਰਜਿਨ, ਸਿੰਗਾਪੁਰ , ਟਾਈਗਰ ਏਅਰਲਾਈਨਜ ਨੂੰ ਚੁਣ ਸਕਦੇ। ਕੰਪਨੀ ਨੇ ਦੱਸਿਆ 24 ਮਈ ਨੂੰ ਹੀ ਚੈਨਈ-ਸਿੰਗਾਪੁਰ ਅਤੇ ਅਕਤੂਬਰ ਵਿੱਚ ਜੈਪੁਰ- ਸਿੰਗਾਪੁਰ ਵਿਚਕਾਰ ਹਵਾਈ ਸੇਵਾ ਸ਼ੁਰੂ ਹੋਵੇਗੀ। ਆਸਟੇ੍ਲੀਆ ਤੋਂ ਪੰਜਾਬ ਲਈ ਹਵਾਈ ਸੇਵਾ ਸ਼ੁਰੂ ਕਰਨ ਦੀ ਪਰਵਾਸੀ ਲੰਮੇ ਸਮੇਂ ਮੰਗ ਕਰ ਰਹੇ ਸੀ। ਇਸ ਨਵੀਂ ਸਹੂਲਤ ਨਾਲ ਪਰਵਾਸੀਆਂ ਨੂੰ ਹਵਾਈ ਸਫਰ ਵਿੱਚ ਸੌਖ ਹੋਵੇਗੀ।

Install Punjabi Akhbar App

Install
×