ਏਅਰ ਏਸ਼ੀਆ ਦੇ ਲਾਪਤਾ ਜਹਾਜ਼ ਕੇਅਊ. ਜੈੱਡ. 8501 ਦਾ ਮਲਬਾ ਅੱਜ ਤਲਾਸ਼ੀ ਮੁਹਿੰਮ ਦੌਰਾਨ ਦਿਸਿਆ ਹੈ। ਇੰਡੋਨੇਸ਼ੀਆਈ ਨਾਗਰਿਕ ਉਡਾਣ ਦੇ ਪ੍ਰਮੁੱਖ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਲਈ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਇਹ ਏਅਰ ਏਸ਼ੀਆ ਦਾ ਜਹਾਜ਼ ਹੈ। ਇਕ ਰਿਪੋਰਟ ਅਨੁਸਾਰ ਏਅਰ ਏਸ਼ੀਆ ਦੇ ਲਾਪਤਾ ਜਹਾਜ਼ ਦੀ ਖੋਜ ‘ਚ ਜੁਟੇ ਦਲ ਨੇ ਸਮੁੰਦਰ ‘ਚ ਤੈਰਦੀਆਂ ਹੋਈਆਂ ਲਾਸ਼ਾਂ ਨੂੰ ਕੱਢਿਆ ਹੈ। ਇਹ ਲਾਸ਼ਾਂ ਉੇਸੇ ਸਥਾਨ ‘ਤੇ ਦਿਖਾਈ ਦੇ ਰਹੀਆਂ ਹਨ ਜਿਥੇ ਇਹ ਲਾਪਤਾ ਹੋਣ ਤੋਂ ਪਹਿਲਾ ਅਖੀਰੀ ਵਾਰ ਜਹਾਜ਼ ਦੀ ਲੋਕੇਸ਼ਨ (ਸਥਾਨ) ਸੀ। ਸਥਾਨਕ ਟੀ.ਵੀ. ਰਿਪੋਰਟਾਂ ਦੀ ਫੁਟੇਜ ‘ਚ ਪਾਣੀ ਨਾਲ ਫੁਲੀਆਂ ਹੋਈਆਂ ਲਾਸ਼ਾਂ ਤੈਰਦੀਆਂ ਹੋਈਆਂ ਦਿਖਾਈਆਂ ਜਾ ਰਹੀਆਂ ਹਨ। ਪਹਿਲਾ ਤੋਂ ਹੀ ਸਮਝਿਆ ਜਾ ਰਿਹਾ ਸੀ ਕਿ ਕੁੱਲ 162 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਲਾਪਤਾ ਇਹ ਜਹਾਜ਼ ਜਾਵਾ ਸਮੁੰਦਰ ‘ਚ ਡਿੱਗਿਆ ਹੈ।