ਏਅਰ ਇੰਡੀਆ ਦੀ ਉਡਾਣ ਡੈਲਸ ਏਅਰਪੋਰਟ ਤੋ ਦਿੱਲੀ ਲਈ ਕੈਂਸਲ

ਸਵਾਰੀਆਂ ਪ੍ਰੇਸ਼ਾਨ ਜਹਾਜ਼ ਦੇ ਨੁਕਸ ਸੰਬੰਧੀ ਗੁਪਤ ਰਖਿਆ

10: 25 ਵਾਲੀ ਉਡਾਣ ਸੰਬੰਧੀ 5 ਵਜੇ ਤੱਕ ਸਵਾਰੀਆਂ ਨੂੰ ਮੂਰਖ ਬਣਾਇਆ

ਵਾਸਿੰਗਟਨ  ਡੀ.ਸੀ 13 ਜਨਵਰੀ — ਡੈਲਸ ਏਅਰਪੋਰਟ ਤੋ ਜਾਣ ਵਾਲੀ ਉਡਾਨ ਨੁਕਸ ਕਰਕੇ ਨਹੀਂ ਉਡਾਈ ਗਈ। ਪੰਜ ਵਜੇ ਤੱਕ ਸਵਾਰੀਆਂ ਧੱਕੇ ਖਾਂਦੀਆਂ ਰਹੀਆਂ । ਏਅਰ ਪੋਰਟ ਮੈਨੇਜਰ ਕੋਹਲੀ  ਵੀ ਲੁਕਿਆ ਰਿਹਾ। ਉਹ ਸਵਾਰੀਆਂ ਦੇ ਰੂਬਰੂ ਨਹੀਂ ਹੋਇਆ।ਸਥਾਨਕ ਸਟਾਫ਼ ਸਵਾਰੀਆਂ ਦੇ ਅਡਰੈਸ ਨੋਟ ਕਰ ਮੂਰਖ ਬਣਾਉਦਾ ਰਿਹਾ ਤੇ ਸਵਾਰੀਆਂ ਬੁਰਾ ਭਲਾ ਕਹਿੰਦੀਆਂ ਏਧਰ ਉਧਰ ਲਾਲ ਪੀਲੀਆ ਹੁੰਦੀਆਂ ਪ੍ਰੇਸ਼ਾਨ ਰਹੀਆਂ । ਖ਼ਬਰ ਲਿਖਣ ਤੱਕ ਕੋਈ ਫੈਸਲਾ ਨਹੀਂ ਹੋਇਆ। ਜਦਕਿ ਛੇ ਘੰਟੇ ਤੋ ਬਾਅਦ ਸਵਾਰੀਆਂ ਆਪਣਾ ਕਿਰਾਇਆ ਵਾਪਸ ਲੈਣ ਦੀਆ ਹੱਕਦਾਰ ਹਨ।

ਏਅਰਪੋਰਟ ਤੇ ਸਥਿੱਤੀ  ਤਣਾਉ ਪੂਰਨ ਬਣੀ ਹੋਈ ਹੈ। ਭੁੱਖੇ ਭਾਣੇ ਸਵਾਰ ਤੱਤੇ ਠੰਡੇ ਸਟਾਫ਼ ਨਾਲ ਹੋ ਰਹੀ ਖੱਜਲ ਖੁਆਰੀ ਲਈ ਬੇਵਸ ਨਜ਼ਰ ਆ ਰਹੇ ਸਨ।