ਤਾਇਵਾਨ ‘ਚ 58 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਡਿੱਗਿਆ,9 ਲੋਕਾਂ ਦੀ ਹੋਈ ਮੌਤ

taiwannਕੁੱਲ 58 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਯਾਤਰੀ ਜਹਾਜ਼ ਤਾਇਵਾਨ ਦੀ ਰਾਜਧਾਨੀ ਤਾਈਪੇ ਦੇ ਬਾਹਰੀ ਇਲਾਕੇ ‘ਚ ਅੱਜ ਇਕ ਨਦੀ ‘ਚ ਡਿੱਗ ਗਿਆ। ਜਿਸ ਕਾਰਨ 9 ਲੋਕਾਂ ਮੌਤ ਹੋ ਜਾਣ ਦੀ ਖ਼ਬਰ ਹੈ। ਖ਼ਬਰਾਂ ਮੁਤਾਬਿਕ ਅਜੇ 10 ਲੋਕਾਂ ਨੂੰ ਬਚਾਇਆ ਗਿਆ ਹੈ ਤੇ ਬਹੁਤ ਸਾਰੇ ਲੋਕ ਜਹਾਜ਼ ਅੰਦਰ ਫਸੇ ਹੋਏ ਹਨ। ਟਰਾਂਸ ਏਸ਼ੀਆ ਏ.ਟੀ.ਆਰ. 72.600 ਟਬਰੇ ਪ੍ਰਾਪ ਜਹਾਜ ਘਰੇਲੂ ਉਡਾਣ ‘ਤੇ ਸੀ ਅਤੇ ਇਹ ਇਕ ਪੁਲ ਨਾਲ ਟਕਰਾਉਣ ਤੋਂ ਬਾਅਦ ਨਦੀ ‘ਚ ਡਿੱਗ ਗਿਆ। ਬਚਾਅ ਕਾਰਜ ਜ਼ੋਰਾਂ ‘ਤੇ ਹੈ।

 

Install Punjabi Akhbar App

Install
×