ਬ੍ਰਿਸਬੇਨ ਗੁਰਦੁਆਰਾ ਸਾਹਿਬ ਨੂੰ ‘ਵੂਮੈਨਜ਼ ਸਹਾਰਾ ਹਾਊਸ’ ਲਈ ਵਿੱਤੀ ਮਦਦ ਭੇਟ

FB_IMG_1545216783247
(ਸੰਸਦ ਮੈਂਬਰ ਅਤੇ ਰੌਬ ਰਾਈਨ ਸੀ. ਈ. ਓ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਜੋਤ ਸਿੰਘ, ਮਨਦੀਪ ਸਿੰਘ ਖਜ਼ਾਨਚੀ ਤੇ ਜਤਿੰਦਰ ਕੌਰ ਨੂੰ ਚੈੱਕ ਭੇਟ ਕਰਦੇ ਹੋਏ)

ਬ੍ਰਿਸਬੇਨ ਸਿੱਖ ਟੈਂਪਲ ਸਾਹਿਬ ਲੋਗਨ ਰੋਡ ਵਲੋਂ ਭਾਰਤੀ ਲੋੜਵੰਦ ਔਰਤਾਂ ਦੀ ਭਲਾਈ ਲਈ ਚਲਾਏ ਜਾ ਰਹੇ ‘ਵੂਮੈਨਜ਼ ਸਹਾਰਾ ਹਾਊਸ’ ਵਿਖੇ ਸੰਸਦ ਮੈਂਬਰ ਸ਼ੈਨ ਨਿਊਮਨ, ਜੁਲੀਅਨ ਹਿੱਲ ਸੰਸਦ ਮੈਂਬਰ ਅਤੇ ਰੌਬ ਰਾਈਨ ਸੀ. ਈ. ਓ ਕੀ ਐਸਟ ਕੰਪਨੀ ਵਲੋ ਦੌਰਾ ਕੀਤਾ ਗਿਆ।ਜਿੱਥੇ ਸੰਸਦ ਮੈਬਰਾਂ ਅਤੇ ਸੀ. ਈ. ਓ.  ਕੀ ਐਸਟ ਕੰਪਨੀ ਵਲੋ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸੰਗਤਾ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ, ਉੱਥੇ ਉਨ੍ਹਾਂ ਦਾਜ, ਘਰੈਲੂ ਹਿੰਸਾ ਤੋ ਪੀੜਤ ਔਰਤਾਂ ਦੀਆ ਦੁੱਖ ਤਖਲੀਫਾ ਦਾ ਦਰਦ ਵੰਡਾਉਦਿਆਂ ਉਨ੍ਹਾਂ ਨੂੰ ਮਾਨਸਿਕ ਤੋਰ ਤੇ ਮਜਬੂਤ ਹੋਣ ਦੀ ਪ੍ਰੇਰਨਾ ਵੀ ਦਿੱਤੀ।ਇਸ ਮੌਕੇ ’ਤੇ ਰੌਬ ਰਾਈਨ ਸੀ. ਈ. ਓ.  ਕੀ ਐਸਟ ਕੰਪਨੀ ਵਲੋ ‘ਵੂਮੈਨਜ਼ ਸਹਾਰਾ ਹਾਊਸ’ ਦੀ ਵਿੱਤੀ ਮਦਦ ਲਈ ਆਸਟ੍ਰੇਲੀਆਈ ਅੱਠ ਹਜਾਰ ਅੱਠ ਸੋ ਸੱਤਾਸੀ ਡਾਲਰ 8887.89  ਗੁਰਦੁਆਰਾ ਸਿੱਖ ਟੈਂਪਲ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ, ਮਨਦੀਪ ਸਿੰਘ ਖਜ਼ਾਨਚੀ ਅਤੇ ਸਹਾਰਾ ਹਾਊਸ ਦੀ ਮੈਨੇਜਰ ਜਤਿੰਦਰ ਕੌਰ ਨੂੰ ਭੇਟ ਕੀਤੇ ਗਏ।ਇਸ ਮੌਕੇ ’ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ ਤੇ ਮਨਦੀਪ ਸਿੰਘ ਖਜ਼ਾਨਚੀ ਨੇ ਸੰਸਦ ਮੈਂਬਰ ਸ਼ੈਨ ਨਿਊਮਨ, ਜੁਲੀਅਨ ਹਿੱਲ ਸੰਸਦ ਮੈਂਬਰ ਅਤੇ ਰੌਬ ਰਾਈਨ ਸੀ.ਈ.ਓ ਕੀ ਐਸਟ ਕੰਪਨੀ ਦਾ ਵਿੱਤੀ ਮਦਦ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਗੁਰੂ ਘਰ ਦੀ ਕਮੇਟੀ ਵਲੋਂ ਸਮੂਹ ਸੰਗਤਾ ਦੇ ਸਹਿਯੋਗ ਦੇ ਨਾਲ ਦਾਜ ਅਤੇ ਘਰੈਲੂ ਹਿੰਸਾ ਤੋ ਪੀੜਤ ਔਰਤਾਂ ਜੋ ਿਕ ਸਰਕਾਰੀ ਮਦਦ ( ਸੈਂਟਰਲਿੰਕ) ਤੋਂ ਮਿਲਣ ਦੇ ਲਈ ਯੋਗ ਨਹੀ ਹਨ ਉਨ੍ਹਾਂ ਦੀਆ ਦੁੱਖ ਤਖਲੀਫਾ ਦਾ ਦਰਦ ਵੰਡਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×