ਲੋੜਵੰਦਾਂ ਦੀ ਸੇਵਾ ਸੱਚੀ ਭਗਤੀ  

(ਡਾ: ਪਰਮਿੰਦਰ ਸਿੰਘ ਸੇਠੀ ਬੁਜਰਗ ਮਾਤਾ ਨੂੰ ਰੋਜਾਨਾ ਵਰਤੋਂ ਦਾ ਰਾਸ਼ਨ ਦਿੰਦੇ ਹੋਏ)
(ਡਾ: ਪਰਮਿੰਦਰ ਸਿੰਘ ਸੇਠੀ ਬੁਜਰਗ ਮਾਤਾ ਨੂੰ ਰੋਜਾਨਾ ਵਰਤੋਂ ਦਾ ਰਾਸ਼ਨ ਦਿੰਦੇ ਹੋਏ)

ਫਰੀਦਕੋਟ 5 ਮਾਰਚ –ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ । ਤੁਹਾਡੀ ਗਲੀ ਗੁਆਂਢ ਅਗਰ ਕੋਈ ਗੁਰਬਤ ਤੇ ਲਾਚਾਰ ਜਿੰਦਗੀ ਜੀਅ ਰਿਹਾ ਹੈ ਅਤੇ ਤੁਸੀ ਉਸ ਦੀ ਮੱਦਦ ਨਹੀਂ ਕਰਦੇ ਤਾਂ ਧਾਰਮਿਕ ਅਸਥਾਨਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਇਹ ਸ਼ਬਦ ਡਾ: ਪਰਮਿੰਦਰ ਸਿੰਘ ਸੇਠੀ ਅਸਿਸਟੈਂਟ ਡਾਇਰੈਕਟਰ ਐਨੀਮਲ ਹਸਬੈਂਡਰੀ ਨੇ ਬੇਸਹਾਰਾ ਲਾਚਾਰ ਬੁਜਰਗਾਂ ਨੂੰ ਖਾਣ ਲਈ ਰਾਸ਼ਨ ਦੇਣ ਸਮੇਂ ਕਹੇ । ਉਨਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸੱਚੀ ਭਗਤੀ ਹੈ । ਡਾ: ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੰਮੇਆਣਾ ਗੇਟ ਫਰੀਦਕੋਟ ਵਿਖੇ ਬਲਬੀਰ ਕੌਰ ਬੁਜੁਰਗ ਮਾਤਾ ਇੱਕਲੀ ਹੀ ਰਹਿੰਦੀ ਹੈ ਅਤੇ ਉਸ ਦੀ ਕੋਈ ਔਲਾਦ ਨਹੀਂ ਹੈ ਅਤੇ ਉਸ ਦੀ ਕਮਾਈ ਦਾ ਕੋਈ ਸਾਧਨ ਵੀ ਨਹੀਂ ਹੈ। ਉਸ ਨੂੰ ਰੋਜਾਨਾ ਵਰਤੋ ਦਾ ਰਾਸ਼ਨ ਦਿੱਤਾ ਗਿਆ। ਉਨਾਂ ਦੱਸਿਆ ਕਿ ਇਸ ਤਰਾਂ ਇੱਕ 80 ਸਾਲ ਦੇ ਬਜੁਰਗ ਡੋਗਰ ਬਸਤੀ ਵਿਖੇ ਆਪਣੀ ਪਤਨੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਬੁਢਾਪੇ ਵਿੱਚ ਕਬਾੜ ਇੱਕਠਾ ਕਰਕੇ ਆਪਣਾ ਗੁਜਰ ਬਸ਼ਰ ਕਰਦੇ ਹਨ ਉਨਾਂ ਦਾ ਇੱਕ ਲੜਕਾ ਵੀ ਹੈ ਪਰ ਉਸ ਨੇ ਕਦੇ ਉਨਾਂ ਦੀ ਸਾਰ ਨਹੀਂ ਲਈ ਅਤੇ ਨਾਂ ਹੀ ਕਦੇ ਮਿਲਣ ਆਉਂਦਾ ਹੈ । ਡਾ ਪਰਮਿੰਦਰ ਸਿੰਘ ਸੇਠੀ ਨੇ ਉਨਾਂ ਨੂੰ ਵੀ ਰੋਜਾਨਾਂ ਵਰਤੋ ਵਾਲਾ ਰਾਸ਼ਨ ਦਿੱਤਾ ਅਤੇ ਅੱਗੇ ਤੋਂ ਵੀ ਅਜਿਹੀ ਹੀ ਲੋੜ ਪੂਰੀ ਕਰਨ ਦਾ ਵਾਅਦਾ ਕੀਤਾ । ਇਸ ਮੌਕੇ ਗੁਰਮੇਲ ਸਿੰਘ ਕ੍ਰਿਸ਼ਨ ਸ਼ਰਮਾਂ ਤੇ ਮੁਹੱਲਾ ਨਿਵਾਸੀ ਹਾਜਿਰ ਸਨ ।

Welcome to Punjabi Akhbar

Install Punjabi Akhbar
×
Enable Notifications    OK No thanks