ਫਾਊਂਡੇਸ਼ਨ ਵੱਲੋਂ ਵੱਖ-ਵੱਖ ਮਰੀਜ਼ਾਂ ਦੇ ਇਲਾਜ ਲਈ ਮੱਦਦ ਕੀਤੀ ਗਈ

( ਮਰੀਜ਼ ਦੇ ਵਾਰਸ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ।ਇਨਸੈੱਟ ਵਿੱਚ ਮਰੀਜ਼ ਜਗਸੀਰ ਸਿੰਘ, ਬੱਚੀ ਰਾਵੀ ਅਤੇ ਨੌਜਵਾਨ ਬੰਟੂ ਸਿੰਘ)
( ਮਰੀਜ਼ ਦੇ ਵਾਰਸ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ।ਇਨਸੈੱਟ ਵਿੱਚ ਮਰੀਜ਼ ਜਗਸੀਰ ਸਿੰਘ, ਬੱਚੀ ਰਾਵੀ ਅਤੇ ਨੌਜਵਾਨ ਬੰਟੂ ਸਿੰਘ)

ਫਰੀਦਕੋਟ 13 ਜੁਲਾਈ — ਸੇਵ ਹਿਊਮੈਨਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਵੱਖ-ਵੱਖ ਸਮੱਸਿਆਵਾਂ ਤੋਂ ਪੀੜ੍ਹਿਤ ਲੋੜਵੰਦ ਮਰੀਜ਼ਾਂ ਦੀ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਫਾਊਂਡੇਸ਼ਨ ਪਾਸ ਪਿਛਲੇ ਸਮੇਂ ਦੌਰਾਨ 3 ਵੱਖ-ਵੱਖ ਮਰੀਜ਼ਾਂ ਨੇ ਇਲਾਜ ਵਿੱਚ ਮੱਦਦ ਲਈ ਪਹੁੰਚ ਕੀਤੀ ਸੀ, ਜਿੰਨ੍ਹਾਂ ਵਿੱਚ ਸੜ੍ਹਕ ਹਾਦਸੇ ਦਾ ਸ਼ਿਕਾਰ ਨੌਜਵਾਨ ਜਗਸੀਰ ਸਿੰਘ ਵਾਸੀ ਪੰਨੀਵਾਲਾ ਮੋਹਰੀ ਕਾ ਨੇੜੇ ਡੱਬਵਾਲੀ ਨੂੰ 10 ਹਜਾਰ ਰੁਪਏ ਦੀ ਇਲਾਜ ਲਈ ਮੱਦਦ ਦਿੱਤੀ ਗਈ। ਇਹ ਨੌਜਵਾਨ ਲਗਭਗ ਇੱਕ ਮਹੀਨੇ ਤੋਂ ਸਿਰ ਦੀ ਗੰਭੀਰ ਸੱਟ ਸਮੇਤ ਦੋਵੇਂ ਲੱਤਾਂ ਅਤੇ ਖੱਬੀ ਬਾਂਹ ਟੁੱਟ ਜਾਣ ਕਾਰਨ ਸਰਜਰੀ ਆਈ.ਸੀ.ਯੂ. ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਹੈ। ਇਸੇ ਤਰ੍ਹਾਂ ਹੀ ਬੱਚਾ ਵਿਭਾਗ ਦੇ ਆਈ.ਸੀ.ਯੂ. ਵਿੱਚ ਪਿਛਲੇ ਇੱਕ ਮਹੀਨੇ ਤੋਂ ਇਨਫੈਕਸ਼ਨ ਕਰਕੇ ਦਾਖਲ ਬੱਚੀ ਰਾਵੀ ਪੁੱਤਰੀ ਮਾਇਆ ਵਾਸੀ ਭੂੰਦੜੀ ਜਿਲ੍ਹਾ ਲੁਧਿਆਣਾ ਜੋ ਕਿ ਇੱਕ ਦਿਹਾੜੀਦਾਰ ਪਰਿਵਾਰ ਨਾਲ ਸਬੰਧਤ ਹੈ, ਦੇ ਇਲਾਜ ਲਈ 10 ਹਜਾਰ ਰੁਪਏ ਦੀ ਮੱਦਦ ਉਸਦੀ ਸੰਭਾਲ ਕਰ ਰਹੀ ਮਾਤਾ ਨੂੰ ਸੌਂਪੀ ਗਈ। ਡੇਢ ਸਾਲ ਪਹਿਲਾਂ ਸੜ੍ਹਕ ਹਾਦਸੇ ਵਿੱਚ ਜਖਮੀ ਹੋਏ ਬੰਟੂ ਸਿੰਘ ਵਾਸੀ ਕੋਟਲੀ ਜਿਲ੍ਹਾ ਬਠਿੰਡਾ ਦੇ ਟੈਸਟਾਂ, ਦਵਾਈਆਂ ਆਦਿ ਦੇ ਖਰਚ ਦਾ ਪ੍ਰਬੰਧ ਵੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਕਿਉਂਕਿ ਕਿਰਤੀ ਪਰਿਵਾਰ ਦਾ ਇਹ ਨੌਜਵਾਨ ਲੱਤ ਟੁੱਟ ਜਾਣ ਕਾਰਨ ਮੰਜੇ ‘ਤੇ ਹੈ ਅਤੇ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੈ। ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਹਾਜਰ ਹਰਪ੍ਰੀਤ ਸਿੰਘ ਭਿੰਡਰ ਨੇ ਸੇਵ ਹਿਊਮੈਨਟੀ ਫਾਊਂਡੇਸ਼ਨ (ਰਜਿ:) ਪੰਜਾਬ ਨੂੰ ਸਹਿਯੋਗ ਕਰਨ ਵਾਲੇ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।

Install Punjabi Akhbar App

Install
×