ਆਰਥਿਕ ਪੱਖੋਂ ਕਮਜੋਰ ਬੱਚਿਆਂ ਦੀ ਵਰਦੀਆਂ ਅਤੇ ਸਟੇਸ਼ਨਰੀ ਸਮੇਤ ਕੀਤੀ ਫੀਸਾਂ ਦੀ ਮੱਦਦ

ਭਾਈ ਘਨੱਈਆ ਸੇਵਾ ਸੁਸਾਇਟੀ ਨੇ ਜਰੂਰਤਮੰਦ ਪਰਿਵਾਰਾਂ ਦੇ ਬੱਚੇ ਲਏ ਹਨ ਗੋਦ

ਫਰੀਦਕੋਟ:- ਮਾਲਵੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਪੜ੍ਹਾਈ ਲਈ ਗੋਦ ਲਏ ਕੈਂਸਰ ਪੀੜਤ ਅਤੇ ਹੋਰ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਅੱਜ ਗੁਰਦੁਆਰਾ ਸਿੰਘ ਸਭਾ ਫਰੀਦਕੋਟ ਵਿਖੇ ਇਕ ਸਾਦੇ ਸਮਾਗਮ ਦੌਰਾਨ ਇਨਾਮ ਦੇ ਤੌਰ ‘ਤੇ ਫੀਸਾਂ,ઠਵਰਦੀਆਂ ਅਤੇ ਸਟੇਸ਼ਨਰੀ ਦਿੱਤੀ ਗਈ। ਸਟੇਸ਼ਨਰੀ ਦੀ ਸੇਵਾ ਕੋਟਕਪੂਰਾ ਗਰੁੱਪ ਆਫ ਫੈਮਲੀਜ਼ ਕੈਨੇਡਾ ਵਲੋਂ ਕੀਤੀ ਗਈ। ਇਸ ਸਮੇਂ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 6-7 ਸਾਲ ਤੋਂ ਸੁਸਾਇਟੀ ਵਲੋਂ ਦਾਨੀ ਵੀਰਾਂ ਦੇ ਸਹਿਯੋਗ ਨਾਲ ਦੋ ਦਰਜਨ ਤੋਂ ਵੱਧ ਕੈਂਸਰ ਪੀੜਤ ਅਤੇ ਹੋਰ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰઠਪੜ੍ਹਾਈ ਲਈ ਗੋਦ ਲਿਆ ਗਿਆ ਹੈ, ਜਿੰਨਾਂ ਨੂੰઠਹਰ 6 ਮਹੀਨੇ ਬਾਅਦ ਇਹ ਸੇਵਾ ਦਿੱਤੀ ਜਾਂਦੀ ਹੈ। ਉਨਾ ਦੱਸਿਆ ਕਿ ਸੁਸਾਇਟੀ ਦਾ ਮਨੌਰਥ ਹੈ ਕਿ ਉਕਤ ਬੱਚੇ ਪੜ੍ਹ-ਲਿਖ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ, ਇਸ ਸਮੇਂ ਸੁਸਾਇਟੀ ਦੇ ਸੇਵਾਦਾਰ ਗੁਰਨਾਮ ਸਿੰਘ ਬਰਾੜ ਜੇ.ਈ. ਵਲੋਂ ਸੁਸਾਇਟੀ ਨੂੰ ਆਪਣੀ ਕਿਰਤ ਕਮਾਈ ‘ਚੋਂ 10,000 ਰੁਪਏ ਸੇਵਾ ਭੇਟ ਕੀਤੀ ਗਈ। ਸੁਸਾਇਟੀ ਦੇ ਜਰਨਲ ਸਕੱਤਰ ਮੱਘਰ ਸਿੰਘ ਅਤੇ ਖਜਾਨਚੀ ਹਰਵਿੰਦਰ ਸਿੰਘ ਨੇ ਸਮੂਹ ਦਾਨੀ ਵੀਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੁਸਾਇਟੀ ਵਲੋਂ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦੀ ਕੌਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਜੋ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਬੱਚੇ ਆਪਣੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਹੀਣਭਾਵਨਾ ਮਹਿਸੂਸ ਨਾ ਕਰਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾਂ ਵਿਧਾਇਕ, ਦਰਸ਼ਨ ਸਿੰਘ ਮੰਡ, ਰਾਜਪਾਲ ਸਿੰਘ ਹਰਦਿਆਲੇਆਣਾ, ਡਾ. ਗੁਰਿੰਦਰਮੋਹਨ ਸਿੰਘ, ਇੰਜ. ਜਗਤਾਰ ਸਿੰਘ ਗਿੱਲ, ਰਵਿੰਦਰ ਸਿੰਘ ਬੁਗਰਾ, ਅਰੁਣਜੀਤ ਸਿੰਘ ਨਰੂਲਾ, ਗੁਰਮੀਤ ਸਿੰਘ ਸੰਧੂ, ਉੱਜਲ ਸਿੰਘ, ਇੰਜ. ਵਿਜੇਂਦਰ ਵਿਨਾਇਕ, ਰਜਿੰਦਰ ਸਿੰਘ ਬਰਾੜ, ਅੰਤਰਰਾਸ਼ਟਰੀ ਕੋਚ ਹਰਬੰਸ ਸਿੰਘ, ਗੁਰਭੇਜ ਸਿੰਘ ਚੌਹਾਨ,ઠਮਨਪ੍ਰੀਤ ਸਿੰਘ ਕੋਟਕਪੂਰਾ, ਮਨਦੀਪ ਸਿੰਘ ਆਦਿ ਵੀ ਹਾਜਰ ਸਨ।
ਸਬੰਧਤ ਤਸਵੀਰ ਵੀ।

Install Punjabi Akhbar App

Install
×