
ਭੁਲੱਥ —ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਗੁਰੂ ਨਾਨਕ ਦੇਵ ਜੀ ਫਰੀ ਡਾਇਲਸਿਸ ਸੈਟਰ ਜੋ ਕਿ ਸਰਕਾਰੀ ਹਸਪਤਾਲ ਭੁਲੱਥ ਵਿੱਚ ਖੁੱਲਣ ਜਾ ਰਿਹਾ ਹੈ ਜਿਸ ਵਿਚ ਤਕਰੀਬਨ 6 ਡਾਇਲਸਿਸ ਮਸ਼ੀਨਾਂ ਲੋੜਵੰਦ ਮਰੀਜਾ ਦਾ ਫ੍ਰੀ ਡਾਇਲਸਿਸ ਕਰਨ ਲਈ ਲਗਾਈਆਂ ਜਾ ਰਹੀਆਂ ਹਨ ਅੱਜ ਭੁਲੱਥ ਦੇ ਨਜ਼ਦੀਕੀ ਪੈਂਦੇ ਪਿੰਡ ਰਾਪੁਰ ਪੀਰ ਬਖ਼ਸ਼ ਦੇ ਐਨਆਰਆਈ ਸੰਗਤਾਂ ਅਤੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਗੁਰੂ ਨਾਨਕ ਦੇਵ ਜੀ ਡਾਇਲਸਿਸ ਸੈਂਟਰ ਭੁਲੱਥ ਲਈ 8,56,400 ਰੁਪਏ ਦੀ ਸੇਵਾ ਕੀਤੀ ਗਈ। ਪਿੰਡ ਦੇ ਸਰਪੰਚ ਲਖਵਿੰਦਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਅਵਤਾਰ ਸਿੰਘ ਲਾਲੀਆਂ ਨੇ ਇਸ ਸੰਸ਼ਥਾ ਦੇ ਮੁੱਖ ਸੇਵਾਦਾਰ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ ਨੂੰ ਇਹ ਸੇਵਾ ਦਿੱਤੀ ਗਈ । ਜਿੰਨਾਂ ਵਿੱਚ ਸੁਖਵਿੰਦਰ ਸਿੰਘ ਲਾਡੀ ਦੇ ਸਹਿਯੋਗ ਸਦਕਾ ਕੈਲੀਫੋਰਨੀਆ ਦੀ ਸੰਗਤ ਨੇ 6,50,000 ਹਜ਼ਾਰ ਦੀ ਸੇਵਾ ਇਕੱਤਰ ਕੀਤੀ ਅਤੇ ਬਾਕੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਪਿੰਡ ਰਾਪੁਰ ਪੀਰ ਬਖ਼ਸ਼ ਦੀ ਸੰਗਤਾਂ ਵੱਲੋਂ 2 ਲੱਖ 6400 ਰੁਪਏ ਦੀ ਸੇਵਾ ਸ਼ਾਮਿਲ ਹੈ।ਇਸ ਮੋਕੇ ਹੋਰਨਾਂ ਤੋ ਇਲਾਵਾ ਕੈਪਟਨ ਗੋਪਾਲ ਸਿੰਘ ,ਮਲਕੀਤ ਸਿੰਘ, ਨਛੱਤਰ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ ਸਰਗੋਧੀਆ,ਗੁਰਦੇਵ ਸਿੰਘ,ਇਕਬਾਲ ਸਿੰਘ ਸੁਖਦੀਪ ਸਿੰਘ,ਮੱਖਣ ਸਿੰਘ , ਡਾਕਟਰ ਸੁਰਿੰਦਰ ਕੱਕੜ ਭੁਲੱਥ ਆਦਿ ਇਸ ਮੋਕੇ ਮੋਜੂਦ ਸਨ। ਸੰਸ਼ਥਾ ਵੱਲੋਂ ਸਾਰੀਆਂ ਸੰਗਤਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ ।