ਕੈਂਸਰ ਪੀੜ੍ਹਿਤਾ ਦੇ ਇਲਾਜ ਲਈ ਆਰਥਿਕ ਮੱਦਦ ਸੌਂਪੀ

14gsc fdk
(ਮਰੀਜ਼ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਇੰਸਪੈਕਟਰ ਹਰੀਸ਼ ਵਰਮਾ)

ਫਰੀਦਕੋਟ 14 ਫਰਵਰੀ — ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੈਂਸਰ ਪੀੜ੍ਹਿਤ ਔਰਤ ਦੇ ਇਲਾਜ ਲਈ ਆਰਥਿਕ ਮੱਦਦ ਸੌਂਪੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਮਰੀਜ਼ ਸਬੰਧੀ ਪਤਾ ਚੱਲਣ ‘ਤੇ ਪੜਤਾਲ ਲਈ ਭਾਈ ਸ਼ਿਵਜੀਤ ਸਿੰਘ ਸੰਘਾ ਨੂੰ ਜਿੰਮੇਵਾਰੀ ਸੌਂਪੀ ਗਈ ਸੀ। ਸ੍ਰੀ ਮੁਕਤਸਰ ਸਾਹਿਬ ਦੇ ਥੇੜ੍ਹੀ ਪਿੰਡ ਨਾਲ ਸਬੰਧਤ ਜਸਵੀਰ ਸਿੰਘ ਦੀ ਪਤਨੀ ਸਿਮਰਨ ਕੌਰ ਨੂੰ ਸਾਲ 2016 ਦੌਰਾਨ ਪੇਟ ਦੇ ਕੈਂਸਰ ਦੀ ਬਿਮਾਰੀ ਹੋ ਗਈ ਸੀ। ਉਦੋਂ ਤੋਂ ਕੈਂਸਰ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਇਲਾਜ ਚੱਲ ਰਿਹਾ ਹੈ। ਦੋ ਵਾਰ ਮਰੀਜ਼ ਠੀਕ ਹੋਣ ਤਾਂ ਬਾਅਦ ਤੀਜੀ ਵਾਰ ਫਿਰ ਰੋਗ ਦਾ ਸ਼ਿਕਾਰ ਹੋ ਗਿਆ। ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਤਹਿਤ ਮਿਲਣ ਵਾਲੀ ਡੇਢ ਲੱਖ ਰੁਪਏ ਦੇ ਕੈਸ਼ਲੈੱਸ ਇਲਾਜ ਦੀ ਸਹਾਇਤਾ ਇੱਕ ਵਾਰ ਹੀ ਮਿਲਣ ਕਰਕੇ ਹੁਣ ਪਰਿਵਾਰ ਆਰਥਿਕ ਸੰਕਟ ਵਿੱਚ ਘਿਰ ਗਿਆ ਸੀ, ਜਿਸ ਕਾਰਨ ਮਰੀਜ਼ ਦੇ ਇਲਾਜ ਵਿੱਚ ਮੁਸ਼ਕਲ ਆ ਰਹੀ ਸੀ। ਮਰੀਜ਼ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਮਰੀਜ਼ ਦੀ 20 ਹਜਾਰ ਰੁਪਏ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ। ਟਰੱਸਟ ਵੱਲੋਂ ਮਰੀਜ ਨੂੰ ਇਹ ਸਹਾਇਤਾ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਸੌਂਪੀ।ਇਸ ਮੌਕੇ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੰਨੀ ਉਬਰਾਏ ਰੈਣ ਬਸੇਰਾ ਦੇ ਇੰਚਾਰਜ ਇੰਸਪੈਕਟਰ ਹਰੀਸ਼ ਕੁਮਾਰ ਵਰਮਾ ਵੀ ਹਾਜਰ ਸਨ ਅਤੇ ਉਹਨਾਂ ਨੇ ਟਰੱਸਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

Welcome to Punjabi Akhbar

Install Punjabi Akhbar
×
Enable Notifications    OK No thanks