ਫਾਊਂਡੇਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂ ਸਿਹਤ ਜਾਂਚ ਕੈਂਪ ਲਈ ਟੀਮਾਂ ਭੇਜੀਆਂ 

04 gsc fdk-
(ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਰਵਾਨਾ ਹੋਣ ਸਮੇਂ ਫਾਊਂਡੇਸ਼ਨ ਦੀਆਂ ਟੀਮਾਂ)

ਫਰੀਦਕੋਟ 4 ਸਤੰਬਰ — ਸਮਾਜ ਸੇਵਾ ਨੂੰ ਪ੍ਰਨਾਈ ਸੰਸਥਾ ਸੇਵ ਹਿਊਮੈਨਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਭਾਖੜਾ ਦੇ ਪਾਣੀ ਕਾਰਨ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪਸ਼ੂਆਂ ਦੇ ਸਿਹਤ ਜਾਂਚ ਕੈਂਪ ਲਈ ਟੀਮਾਂ ਭੇਜੀਆਂ ਗਈਆਂ।ਇਸ ਸਬੰਧੀ ਸੇਵ ਹਿਊਮੈਨਟੀ ਫਾਊਂਡੇਸ਼ਨ ਦੇ ਪੰਜਾਬ ਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਪਾਣੀ ਖੜ੍ਹਨ ਕਾਰਨ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਇਨਸਾਨਾਂ ਦੇ ਨਾਲ-ਨਾਲ ਪਸ਼ੂਆਂ ਦੇ ਵੀ ਬਿਮਾਰ ਹੋਣ ਦਾ ਖਦਸ਼ਾ ਹੈ।ਇਸ ਨੂੰ ਵਿਚਾਰਦੇ ਹੋਏ ਫਾਊਂਡੇਸ਼ਨ ਵੱਲੋਂ ਫੈਸਲਾ ਕੀਤਾ ਗਿਆ ਕਿ ਹੜ੍ਹ ਪ੍ਰਭਾਵਿਤ ਖੇਤਰ ਲੋਹੀਆਂ ਖਾਸ ਬਲਾਕ ਦੇ ਪਿੰਡਾਂ ਮਹਿਰਾਜਵਾਲਾ, ਜਾਨੀਆਂ, ਜਾਨੀਆਂ ਚਾਹਲ ਅਤੇ ਇਹਨਾਂ ਪਿੰਡਾਂ ਦੀਆਂ ਦੂਰ-ਦੁਰੇਡੇ ਵਸੀਆਂ ਢਾਣੀਆਂ ਵਿਚ ਰਹਿਣ ਵਾਲੇ ਲੋਕਾਂ ਦੇ ਪਸ਼ੂਆਂ ਦਾ ਨਿਰੀਖਣ ਕੀਤਾ ਜਾਵੇ ਅਤੇ ਇਹਨਾਂ ਨੂੰ ਲੋੜ ਅਨੁਸਾਰ ਮੁਫਤ ਦਵਾਈ ਵੀ ਦਿੱਤੀ ਜਾਵੇ।ਇਸ ਮਕਸਦ ਲਈ ਡਾ. ਅਮਨਦੀਪ ਸਿੰਘ ਬਰਾੜ ਅਤੇ ਡਾ. ਅਰਸ਼ਦੀਪ ਸਿੰਘ ਗਿੱਲ, ਵੈਟਰਨਰੀ ਅਫਸਰਾਂ ਦੀ ਅਗਵਾਈ ਵਿੱਚ ਦੋ ਟੀਮਾਂ ਰਵਾਨਾ ਕੀਤੀਆਂ ਗਈਆਂ।ਇਹਨਾਂ ਟੀਮਾਂ ਵਿੱਚ ਸਹਾਇਕ ਵਜੋਂ ਦਵਿੰਦਰ ਸਿੰਘ ਸੇਖੋਂ, ਸਲਿੰਦਰ ਸਿੰਘ ਬਰਾੜ, ਰਮਨਦੀਪ ਸਿੰਘ ਅਤੇ ਪ੍ਰਭਾਵਿਤ ਪਿੰਡਾਂ ਦੇ ਨੌਜਵਾਨ ਸ਼ਾਮਲ ਹੋਏ ਅਤੇ ਇਹਨਾਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪਸ਼ੂਆਂ ਦਾ ਕੀਤਾ ਕੀਤਾ ਗਿਆ।

ਇਸ ਮੌਕੇ ਵੈਟਰਨਰੀ ਅਫਸਰਾਂ ਡਾ. ਅਮਨਦੀਪ ਸਿੰਘ ਬਰਾੜ ਅਤੇ ਡਾ. ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਾਣੀ ਦੇ ਖੜ੍ਹਨ ਕਰਕੇ ਪਸ਼ੂਆਂ ਨੂੰ ਖੁਰਾਂ, ਚਮੜੀ ਅਤੇ ਗੰਦਾ ਪਾਣੀ ਪੀਣ ਕਾਰਨ ਭੁੱਖ ਮਰਨ ਅਤੇ ਪੇਟ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ, ਜਿਸ ਲਈ ਮੌਕੇ ‘ਤੇ ਦਵਾਈ ਵੀ ਮੁਹੱਈਆ ਕਰਵਾਈ ਜਾਵੇਗੀ।ਇਸ ਮੌਕੇ ‘ਤੇ ਵਲੰਟੀਅਰ ਵਜੋਂ ਸ਼ਾਮਲ ਹੋਏ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਸਕੱਤਰ ਗੁਰਅੰਮ੍ਰਿਤਪਾਲ ਸਿੰਘ ਬਰਾੜ ਨੇ ਸਹਿਯੋਗ ਲਈ ਡਾਕਟਰ ਸਾਹਿਬਾਨਾਂ ਅਤੇ ਦਵਾਈ ਲਈ ਮੱਦਦ ਕਰਨ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

Install Punjabi Akhbar App

Install
×