ਅਗਵਾਨ ਪਰਿਵਾਰ ਨੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਵਸ ਕੀਰਤਨ ਸਮਾਗਮ ਕਰਕੇ ਮਨਾਇਆ

NZ PIC 6 Jan-1
ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਦੇ ਮਾਣ ਅਤੇ ਸਤਿਕਾਰ ਨੂੰ ਢਾਹ ਲਾਉਣ ਵਾਲਿਆਂ ਨੂੰ ਸਬਕ ਸਿਖਾ ਕੇ ਸ਼ਹੀਦੀਆਂ ਪਾ ਗਏ ਸਿੱਖ ਕੌਮ ਦੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ 26ਵਾਂ ਸ਼ਹੀਦੀ ਦਿਵਸ ਅਗਵਾਨ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਮਨਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕੀਰਤਨ ਸਮਾਗਮ ਹੋਏ ਅਤੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਪਹਿਲਾਂ ਛੋਟੇ ਸਿੰਘਾਂ ਤੇ ਸਿੰਘਣੀਆਂ ਨੇ ਸ਼ਬਦ ਕੀਰਤਨ ਕੀਤਾ ਫਿਰ ਮਾਸਟਰ ਗੁਰਬਚਨ ਸਿੰਘ ਹੋਰਾਂ ਲਗਾਤਾਰ ਦੋ ਘੰਟੇ ਤੱਕ ਗੁਰਬਾਣੀ ਕੀਰਤਨ ਅਤੇ ਨਾਮ ਅਭਿਆਸ ਕਰਵਾਇਆ। ਭਾਈ ਸਤਵੰਤ ਸਿੰਘ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਜੀ ਨੂੰ ਵੀ ਚੌਦਵੀਂ ਬਰਸੀ ਦੇ ਸੰਦਰਭ ਵਿਚ ਯਾਦ ਕੀਤਾ ਗਿਆ।
ਨਿੱਜੀ ਸੱਦੇ ਉਤੇ ਪਹੁੰਚੇ ਪਰਿਵਾਰਕ ਮੈਂਬਰਾਂ ਅਤੇ ਹੋਰ ਭਾਈਚਾਰਕ ਸਾਂਝ ਰੱਖਣ ਵਾਲੇ ਲਗਪਗ 200 ਜੀਆਂ ਨੇ ਰਲ ਮਿਲ ਕੇ ਕੀਰਤਨ ਦੇ ਵਿਚ ਭਾਗ ਲਿਆ ਅਤੇ ਇਕ ਮਨ-ਚਿਤ ਹੋ ਕੇ ਨਾਲੋ-ਨਾਲ ਸ਼ਬਦ ਗਾਇਨ ਕੀਤੇ। ਬੀਬੀ ਕੰਵਲਪਾਲ ਕੌਰ ਅਮਰੀਕਾ ਜੋ ਕਿ ਉਚ ਸਿਖਿਆ ਪ੍ਰਾਪਤ ਹੈ ਅਤੇ ਸਿੱਖ ਇਤਿਹਾਸ ਉਤੇ ਵੱਡੀ ਖੋਜ ਕਰ ਚੁੱਕੀ ਹੈ, ਨੇ ਵੀ ਸ਼ਹੀਦਾਂ ਨੂੰ ਸਮਰਪਿਤ ਇਕ ਕਵਿਤਾ ਗਾ ਕੇ ਅਮਰੀਕਾ ਵਸਦੇ ਸਿੱਖਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ।
ਭਾਈ ਸਤਵੰਤ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਪਿਆਰ ਕੌਰ ਅਤੇ ਉਨ੍ਹਾਂ ਦੇ ਭਰਾਤਾ ਭਾਈ ਸਰਵਣ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਭਾਈ ਬਲਵੰਤ ਸਿੰਘ ਹੋਰਾਂ ਅਰਦਾਸ ਅਤੇ ਹੁਕਮਨਾਮਾ ਸਰਵਣ ਕਰਵਾਇਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇੰਡੀਆ ਵੀ ਸ਼ਹੀਦੀ ਦਿਵਸ ਸੀ ਜਾਰੀ:  ਜਿਸ ਵਕਤ ਨਿਊਜ਼ੀਲੈਂਡ ਵਿਖੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਸੀ ਉਸੇ ਵਕਤ ਪਿੰਡ ਅਗਵਾਨ ਵਿਖੇ ਵੀ ਵੱਡਾ ਸ਼ਹੀਦੀ ਸਮਾਗਮ ਜਾਰੀ ਸੀ ਜਿਸ ਦੇ ਵਿਚ ਬਾਬਾ ਹਰਨਾਮ ਸਿੰਘ ਧੁੰਮਾ, ਭਾਈ ਜਸਵੀਰ ਸਿੰਘ ਰੋਡੇ, ਭਾਈ ਈਸ਼ਰ ਸਿੰਘ ਅਤੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸਨ। ਨਿਊਜ਼ੀਲੈਂਡ ਤੋਂ ਸ. ਅਮਨਿੰਦਰ ਸਿੰਘ ਸੰਧੂ ਅਤੇ ਭਾਈ ਆਗਿਆਪਾਲ ਸਿੰਘ ਅਗਵਾਨ ਵੀ ਸ਼ਰਧਾਂਜਲੀ ਸਮਾਗਮ ਦੇ ਵਿਚ ਹਾਜ਼ਰੀਆਂ ਭਰ ਰਹੇ ਸਨ।

One thought on “ਅਗਵਾਨ ਪਰਿਵਾਰ ਨੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਵਸ ਕੀਰਤਨ ਸਮਾਗਮ ਕਰਕੇ ਮਨਾਇਆ

Comments are closed.

Install Punjabi Akhbar App

Install
×