ਡਨਗੌਂਗ ਪਹਾੜੀਆਂ ਉਪਰ ਬਾਇਕਿੰਗ ਲਈ ਰਾਹ ਖੁੱਲ੍ਹੇ -ਸੈਰ ਸਪਾਟੇ ਨੂੰ ਮਿਲੇਗਾ ਬੜਾਵਾ

ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਨੇ ਡਨਗੌਂਗ ਦੀ ਸਥਾਨਕ ਕਾਂਸਲ ਨਾਲ ਇੱਕ ਇਕਰਾਰਨਾਮੇ ਰਾਹੀਂ ਇਸ ਖੇਤਰ ਅੰਦਰ ਟੂਰਿਜ਼ਮ ਨੂੰ ਬੜਾਵਾ ਦੇਣ ਵਾਸਤੇ ਸਥਾਨਕ ਪਹਾੜੀ ਬਾਈਕਿੰਗ ਟ੍ਰੈਕਾਂ ਨੂੰ ਟੂਰਿਜ਼ਮ ਦੇ ਤਹਿਤ ਸ਼ਾਮਿਲ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਉਕਤ ਕਾਰਜ ਤਹਿਤ 650,000 ਡਾਲਰਾਂ ਦਾ ਫੰਡ ਵੀ ਮੁਹੱਈਆ ਕਰਵਾਇਆ ਹੈ ਅਤੇ ਇਸ ਨਾਲ ਜਿੱਥੇ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਉਥੇ ਹੀ ਸਥਾਨਕ ਲੋਕਾਂ ਦੇ ਰੌਜ਼ਗਾਰਾਂ ਵਿੱਚ ਵਾਧੇ ਦਾ ਵੀ ਸਬੱਬ ਬਣੇਗਾ।
ਦਿਮਾਗੀ ਸਿਹਤ, ਖੇਤਰੀ ਯੂਥ ਅਤੇ ਔਰਤਾਂ ਸਬੰਧੀ ਮਹਿਕਮਿਆਂ ਦੇ ਮੰਤਰੀ ਬਰੋਨੀ ਟੇਲਰ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਖੇਤਰ ਦੀ ਮਹੱਤਤਾ ਨੂੰ ਹੋਰ ਵੀ ਚਾਰ ਚੰਨ ਲੱਗਣਗੇ ਅਤੇ ਦੇਸ਼ ਵਿਦੇਸ਼ ਵਿੱਚ ਇਸ ਖੇਤਰ ਦੀ ਚਰਚਾ ਹੋਰ ਵੀ ਵਧੇਗੀ।
ਉਨ੍ਹਾਂ ਇਸ ਬਾਬਤ ਹੋਰ 20,000 ਡਾਲਰਾਂ ਦੇ ਐਲਾਨ ਰਾਹੀਂ ਦੱਸਿਆ ਕਿ ਇਸ ਫੰਡ ਨਾਲ ਲੋਕਾਂ ਦੀ ਦਿਮਾਗੀ ਸਿਹਤ ਆਦਿ ਬਾਬਤ ਕਾਰਜ ਕੀਤੇ ਜਾਣਗੇ ਅਤੇ ਇਸ ਨਾਲ ਸਮੁੱਚੇ ਕਾਰਜ ਅੰਦਰ ਹੀ ਫਾਇਦਾ ਹੋਵੇਗਾ ਅਤੇ ਇਸ ਲਈ ਕਈ ਵਰਕਸ਼ਾਪਾਂ ਦਾ ਆਯੋਜਨ, ਸਥਾਨਕ ਐਨ.ਜੀ.ਓਆਂ ਨਾਲ ਮਿਲ ਕੇ ਕੀਤਾ ਜਾਵੇਗਾ ਜੋ ਕਿ ਬਿਨ੍ਹਾਂ ਕਿਸੇ ਫਾਇਦੇ ਨੁਕਸਾਨ ਦੇ ਕੰਮ ਕਰਦੇ ਹਨ।

Install Punjabi Akhbar App

Install
×