ਜਾਰਜ ਫਲਾਈਡ ਦੀ ਮੋਤ ਤੇ ਪਰਿਵਾਰ ਨੇ ਮਿਨੀਏਪੋਲਿਸ ਪ੍ਰਸ਼ਾਸਨ ਨਾਲ ਕੀਤਾ ਸਮਝੌਤਾ, ਸਿਟੀ ਕਾਉਂਸਲ ਪਰਿਵਾਰ ਨੂੰ ਦੇਵੇਗਾ 27 ਮਿਲੀਅਨ ਅਮਰੀਕੀ ਡਾਲਰ ’ਚ ਹੋਇਆ ਸਮਝੋਤਾ

ਵਾਸ਼ਿੰਗਟਨ —ਅਮਰੀਕਾ ਦੇ ਮਿੰਨੀਸੋਟਾ ਸੂਬੇ ਦੇ ਸ਼ਹਿਰ ਮਿਨੀਏਪੋਲਿਸ ਚ’ ਇਕ ਪੁਲਿਸ ਅਫਸਰ ਦੇ ਹੱਥੋਂ ਲੰਘੇ ਸਾਲ ਮਈ 2020 ਚ’ ਮਾਰੇ ਗਏ ਗਏ ਕਾਲੇ ਮੂਲ ਦੇ (46) ਸਾਲਾ ਜਾਰਜ ਫਲਾਈਡ ਨਾਮੀ ਕਾਲੇ ਮੂਲ ਦੇ ਵਿਅਕਤੀ ਦੇ ਪਰਿਵਾਰ ਨੂੰ 27 ਕਰੋੜ ਅਮਰੀਕੀ ਡਾਲਰ ਜੋ ਭਾਰਤੀ ਕਰੰਸੀ ਮੁਤਾਬਿਕ 196 ਕਰੋੜ ਰੁਪਏ ਬਣਦਾ ਹੈ ’ਚ ਪਰਿਵਾਰ ਨੇ  ਸਮਝੋਤਾ ਕਰ ਲਿਆ ਹੈ।ਦੱਸਣਯੋਗ ਹੈ ਕਿ ਜਾਰਜ ਫਲਾਈਡ ਦੀ ਮੋਤ ਤੋ ਬਾਅਦ ਅਮਰੀਕਾ, ਯੂਰਪ ਸਮੇਤ ਦੁਨੀਆ ਭਰ ਦੇ ਦੇਸ਼ਾਂ ਚ’ ਭਾਰੀ ਪ੍ਰਦਰਸ਼ਨ ਹੋਏ ਸਨ।ਬੀਤੇਂ ਦਿਨ ਸ਼ੁੱਕਰਵਾਰ ਨੂੰ ਜਾਰਜ ਫਲਾਈਡ ਪਰਿਵਾਰ ਦੇ ਵਕੀਲ ਨੇ ਸਿਟੀ ਕਾਉਂਸਲ ਦੇ ਨਾਲ ਹੋਏ ਸਮਝੋਤੇ ਤੋ ਬਾਅਦ ਇਸ ਗੱਲ ਦੀ ਜਾਣਕਾਰੀ ਮੀਡੀਏ ਨੂੰ ਦਿੱਤੀ । ਜਾਰਜ ਫਲਾਈਡ ਦੀ ਮੋਤ ਮਿੰਨੀਸੋਟਾ ਸੂਬੇ ਦੇ  ਮਿਨੀਏਪੋਲਿਸ ਸ਼ਹਿਰ ਦੇ ਇਕ ਪੁਲਿਸ ਅਫਸਰ ਵੱਲੋਂ ਜਾਰਜ ਫਲਾਈਡ ਦੀ ਗਰਦਨ ਤੇ 9 ਮਿੰਟ ਗੋਡਾ ਰੱਖਕੇ ਉਸ ਨੂੰ ਥੱਲੇ ਜ਼ਮੀਨ ਤੇ ਦਬਾਅ ਰੱਖਿਆਂ ਸੀ ਜਿਸ ਤੋ ਬਾਅਦ ਉਸ ਦੀ ਮੋਤ ਹੋ ਗਈ ਸੀ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਕੈਮਰੇ ਚ’ ਕੈਦ ਹੋ ਗਈ ਸੀ ।

Install Punjabi Akhbar App

Install
×