ਅਗਨੀ -।। ਮਿਸਾਈਲ ਦਾ ਸਫਲ ਪ੍ਰੀਖਣ

agni

ਭਾਰਤ ਨੇ ਐਤਵਾਰ ਨੂੰ ਪ੍ਰਮਾਣੂ ਹਥਿਆਰ ਲਿਜਾਣ ‘ਚ ਸਮਰੱਥ ਮੱਧ ਦੂਰੀ ਦੀ ਮਿਜ਼ਾਈਲ ਅਗਨੀ – ।। ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਇਸ ਮਿਸਾਈਲ ਦਾ ਭਾਰ 17 ਟਨ ਹੈ ਜੋ ਦੋ ਹਜ਼ਾਰ ਕਿੱਲੋਮੀਟਰ ਤੋਂ ਜ਼ਿਆਦਾ ਦੂਰੀ ਤਕ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਮਿਸਾਈਲ ਦਾ ਪਰੀਖਣ ਇਨਟੈੱਗਰੇਟਿਡ ਪ੍ਰੀਖਣ ਰੇਂਜ ਦੇ ਲਾਂਚ ਕੰਪਲੈਕਸ 4 ਤੋਂ ਸਵੇਰੇ 9 ਵੱਜ ਕੇ 40 ਮਿੰਟ ‘ਤੇ ਓਡੀਸ਼ਾ ਦੇ ਤਟ ਨੇੜੇ ਵਹੀਲਰ ਟਾਪੂ ਤੋਂ ਕੀਤਾ ਗਿਆ। ਜਿਕਰਯੋਗ ਹੈ ਕਿ ਅਗਨੀ – ।। ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਸਾਈਲ ਨੂੰ ਸਾਲ 2004 ‘ਚ ਹੀ ਸੈਨਾ ‘ਚ ਸ਼ਾਮਲ ਕੀਤਾ ਜਾ ਚੁੱਕਾ ਹੈ।