ਕੈਨੇਡਾ ਦੇ ਵੱਖ-ਵੱਖ ਹਿੱਸਿਆ ਵਿੱਚ ਹੋਏ ਫਿਲਿਸਤੀਨ ਪੱਖੀ ਮੁਜਾਹਰੇ, ਵਿਨੀਪੈਗ ‘ਚ ਫਿਲਿਸਤੀਨੀ ਅਤੇ ਇਜਰਾਇਲੀ ਸਮਰਥਕ ਆਪਸ ਵਿੱਚ ਭਿੜੇ

ਨਿਊਯਾਰਕ/ ਟੋਰਾਂਟੋ: ਬੀਤੇਂ ਦਿਨ ਕੈਨੇਡਾ ਦੇ ਵੱਖ-ਵੱਖ ਹਿੱਸਿਆ ਵਿੱਚ  ਫਿਲਿਸਤੀਨ ਪੱਖੀ ਮੁਜਾਹਰੇ ਹੋਣ ਦੀਆਂ ਖਬਰਾਂ ਸਾਹਮਣੇ ਆਈਆ ਹਨ ।ਬੀਤੇਂ ਦਿਨ ਕੈਨੇਡਾ ਦੇ  ਟੋਰਾਂਟੋ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਜਾਹਰਾਕਾਰੀਆਂ ਨੇ ਗਾਜਾ ਪੱਟੀ ਵਿੱਚ ਇਜਰਾਇਲ ਵੱਲੋ ਫਿਲਿਸਤੀਨੀਆਂ ਵਿਰੁੱਧ ਹਿੰਸਾ ਦੀ ਨਿਖੇਧੀ ਕਰਨ ਲਈ ਸਿਟੀ ਹਾਲ ਦੇ ਨੇੜੇ ਨਾਥਨ ਫਿਲਿਪਜ਼ ਸਕੁਏਰ ਵਿਖੇ ਇੱਕ ਵੱਡਾ ਮੁਜਾਹਰਾ ਕੀਤਾ ਹੈ।  ਟੋਰਾਂਟੋ ਪੁਲਿਸ ਮੁਤਾਬਕ ਅੰਦਾਜ਼ਨ 3000 ਤੋਂ 5,000 ਦੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਇੱਥੇ ਪਹੁੰਚੇ ਸਨ । ਔਟਵਾ ਵਿਖੇ ਅੰਦਾਜ਼ਨ 2000-3000 ਮੁਜ਼ਾਹਰਾਕਾਰੀ ਪਹੁੰਚੇ ਹਨ ,ਇਸਤੋ ਇਲਾਵਾ ਮਾਂਟ੍ਰੀਅਲ, ਵੈਨਕੂਵਰ, ਐਡਮਿੰਟਨ,ਹੈਲੀਫੈਕਸ ,ਵਿਨੀਪੈਗ ਅਤੇ ਕੁੱਝ ਹੋਰਨਾਂ ਥਾਵਾਂ ਤੇ ਵੀ ਮੁਜਾਹਰੇ ਹੋਏ ਹਨ। ਵਿਨੀਪੈਗ ਵਿਖੇ ਫਿਲਿਸਤੀਨ ਪੱਖੀ ਤੇ ਇਜਰਾਇਲ ਪੱਖੀ ਆਪਸ ਵਿੱਚ ਭਿੜੇ ਵੀ ਹਨ ਤੇ ਪੁਲਿਸ ਨੂੰ ਵਿੱਚ ਦਖਲ ਵੀ ਦੇਣਾ ਪਿਆ ਹੈ ।

ਆਉਣ ਵਾਲੇ ਦਿਨਾਂ ਦੌਰਾਨ ਇਜਰਾਇਲ ਪੱਖੀ ਜੱਥੇਬੰਦੀਆ ਵੱਲੋ ਵੀ ਮੁਜਾਹਰੇ ਕੀਤੇ ਜਾਣਗੇ ਇਹੋ ਜਿਹੇ ਐਲਾਨ ਹੋਏ ਹਨ ।ਇਹ ਵੀ ਦੱਸਣਯੋਗ ਹੈ ਕਿ ਇਜਰਾਇਲ ਅਤੇ ਫਿਲਿਸਤੀਨ ਦੇ ਵਿੱਚਕਾਰ ਚੱਲ ਰਹੇ ਖੂਨ ਖਰਾਬੇ ਦਾ ਅਸਰ ਦੁਨੀਆ ਭਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ , ਗਾਜ਼ਾ ਪੱਟੀ ਵਿੱਚ ਪਿਛਲੇ ਪੰਜ ਦਿਨਾਂ ਦੌਰਾਨ ਹੋਈ ਹਿੰਸਾ ਦੌਰਾਨ ਘੱਟੋ ਘੱਟ 145 ਫਿਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ 41 ਬੱਚੇ ਅਤੇ 23 ਔਰਤਾਂ ਵੀ ਸ਼ਾਮਲ ਹਨ। ਇਜ਼ਰਾਈਲ ਵਾਲੇ ਪਾਸੇ ਅੱਠ ਜਣੇ ਮਰੇ ਹਨ, ਮਰਨ ਵਾਲਿਆਂ ਵਿੱਚ ਇੱਕ 6 ਸਾਲ ਦਾ ਬੱਚਾ ਵੀ ਸ਼ਾਮਲ ਹੈ। 

Install Punjabi Akhbar App

Install
×