ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕੀਤੀ ਵੱਡੀ ਰੋਸ ਰੈਲੀ

FB_IMG_15357973535489841

ਮਹਿਲ ਕਲਾਂ 1ਸਤੰਬਰ — ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮਹਿਲਕਲਾਂ ਵਿੱਚ ਕੀਤੀ ਗਈ ਵੱਡੀ ਰੋਸ ਰੈਲੀ ਅਤੇ ਦੋਸ਼ੀਆਂ ਦੇ ਪੁਤਲੇ ਸਾੜੇ ਗਏ  ਬਗਰਾੜੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ  ਪੰਜਾਬ ਵਿਧਾਨ ਸਭਾ ਵਿੱਚ ਬੜੀ ਲੰਬੀ ਬਹਿਸ ਚੱਲੀ ਪਰ ਕਾਂਗਰਸ ਦੀ ਸਰਕਾਰ ਵਲੋਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ  ਕਿ ਸਰਕਾਰ ਨੇ ਇਸ ਰਿਪੋਰਟ ਤੇ ਅਜੇ ਤੱਕ ਐਫ ਆਰ ਆਈ ਨਹੀਂ ਕੀਤੀ ।ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਵਿਚ ਦੋਸ਼ੀਆਂ ਨੁੰ  ਸਜ਼ਾ ਦਿਵਾਉਣ ਦਾ ਮਾਮਲਾ ਪੰਜਾਬ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਇਸ ਰੋਸ ਵਜੋਂ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਮਹਿਲ ਕਲਾਂ ਵਿੱਚ ਇੱਕ ਵੱਡੀ ਰੋਸ ਰੈਲੀ ਕੀਤੀ ਗਈ। ਇਸ ਵੇਲੇ ਵੱਖ-ਵੱਖ ਬੁਲਾਰਿਆਂ ਨੇ ਅਾਪਣੇ ਅਾਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਅੰਦਰੋਂ ਇੱਕ ਹਨ। ਇਸ ਲਈ ਸਾਨੂੰ ਗੁਰੂ ਦੇ ਸਿੱਖ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਇੱਕ ਹੋ ਕਿ ਅੱਗੇ ਆਉਣਾ ਪਵੇਗਾ ਤਾਂ ਜੋ ਇਹਨਾਂ ਦੀ ਮਿਲੀ ਭੁਗਤ ਦੀ ਰਾਜਨੀਤੀ ਨੂੰ ਖਤਮ ਕੀਤਾ ਜਾਵੇ। ਇਸ ਰੋਸ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਮੱਰਥਕਾਂ ਵੱਲੋਂ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ ਫੜਕੇ ਹਾਜਰੀ ਲਗਵਾਈ ਗਈ।

IMG-20180901-WA0198

ਇਸ ਰੋਸ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸੁਖਪਾਲ ਸਿੰਘ ਖਹਿਰਾ ਦੇ ਸਮੱਰਥਕ ਵੀ ਇੱਕਠੇ ਹੋਏ ਇਸ ਰੋਸ ਰੈਲੀ ਵਿੱਚ ਬੈਠੇ ਦਿਖਾਈ ਦਿੱਤੇ ਇਸ ਮੌਕੇ ਤੇ  ਮਹਿੰਦਰ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ (ਅ), ਗਗਨ ਸਰਾਂ ਯੂਥ ਆਗੂ ਆਪ, ਬਲੌਰ ਸਿੰਘ ਮਹਿਲ ਕਲਾਂ, ਲਾਭ ਸਿੰਘ ਮਹਿਲ ਕਲਾਂ, ਬਲਦੇਵ ਸਿੰਘ ਗੰਗਹੋਰ, ਜੰਗ ਸਿੰਘ ਮਹਿਲ ਕਲਾਂ, ਕਰਨੈਲ ਸਿੰਘ, ਦਰਸ਼ਨ ਸਿੰਘ, ਚਰਨ ਸਿੰਘ ਗੰਗਹੋਰ, ਸੇਵਾ ਸਿੰਘ ਕੁਰੜ, ਜੀਤ ਸਿੰਘ ਮਾਂਗੇਵਾਲ, ਜਸਵੀਰ ਸਿੰਘ, ਸਰਪੰਚ ਨਿਰਮਲ ਸਿੰਘ ਛੀਨੀਵਾਲ, ਅਮਨਦੀਪ ਸਿੰਘ ਸਰਕਲ ਪ੍ਰਧਾਨ ਆਪ ਟੱਲੇਵਾਲ, ਕਰਮਜੀਤ ਸਿੰਘ ਹਰਦਾਸਪੁਰਾ, ਪ੍ਰਗਟ ਸਿੰਘ ਮਹਿਲ ਖੁਰਦ, ਮੱਖਣ ਸਿੰਘ ਮਹਿਲ ਖੁਰਦ, ਬਹਾਦਰ ਸਿੰਘ ਮਹਿਲ ਖੁਰਦ, ਰਵਿੰਦਰ ਧਨੇਰ, ਸਵਰਨ ਸਿੰਘ ਛੀਨੀਵਾਲ, ਦਰਸ਼ਨ ਸਿੰਘ ਸ਼੍ਰੋਮਣੀ ਅਕਾਲੀ ਦਲ (ਅ), ਡਾ ਕੁਲਵਿੰਦਰ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ (ਅ) ਬਰਨਾਲਾ, ਪੰਮਾ ਠੀਕਰੀਵਾਲ, ਚਮਕੌਰ ਸਿੰਘ ਸਹਿਜੜਾ, ਹਰਜੀਤ ਸਿੰਘ ਕੁਰੜ, ਮਹਿੰਦਰ ਸਿੰਘ ਮਹਿਲ ਕਲਾਂ, ਭੁਪਿੰਦਰ ਸਿੰਘ ਸ਼ੇਰਪੁਰ, ਭੋਲਾ ਸਿੰਘ ਕਲਾਲਾ, ਸੁਖਦੇਵ ਸਿੰਘ ਕਲਾਲਾ, ਜਸਪਾਲ ਸਿੰਘ ਮੀਤ ਪ੍ਰਧਾਨ ਖਿਆਲੀ ਰੋਡ ਮਾਰਕੀਟ, ਗੁਰਜੀਤ ਸਿੰਘ ਖਜਾਨਚੀ ਖਿਆਲੀ ਰੋਡ ਮਾਰਕੀਟ, ਪੰਮਾ ਚੋਪੜਾ ਤਾਲਮੇਲ ਸਕੱਤਰ ਖਿਆਲੀ ਰੋਡ ਮਾਰਕੀਟ, ਚਮਕੌਰ ਸਿੰਘ ਕਲਾਲਾ ਮਾਜਰਾ, ਬਲਜੀਤ ਸਿੰਘ ਗੰਗਹੋਰ, ਪਰਮਜੀਤ ਕੌਰ ਟੱਲੇਵਾਲ ਮਹਿਲਾ ਵਿੰਗ ਪੰਜਾਬ ਕਾਂਗਰਸ ਪ੍ਰਧਾਨ, ਸੁਖਵਿੰਦਰ ਕੌਰ ਬੀਹਲਾ ਜਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ, ਮਨਜੀਤ ਕੌਰ ਪਤਨੀ ਟੱਲੇਵਾਲ, ਜਸਵੰਤ ਕੌਰ ਮਹਿਲ ਕਲਾਂ, ਪਰਮਜੀਤ ਕੌਰ, ਅਮਰਜੀਤ ਕੌਰ, ਰਣਜੀਤ ਕੌਰ, ਗੁਰਦਿਆਲ ਕੌਰ, ਅਮਨਦੀਪ ਕੌਰ, ਦਲੀਪ ਕੌਰ, ਮਹਿੰਦਰ ਕੌਰ, ਜਸਵੀਰ ਕੌਰ, ਗੁਰਜੀਤ ਕੌਰ, ਮੁਖਤਿਆਰ ਕੌਰ, ਆਦਿ ਨੇ ਇਸ ਧਰਨੇ ਵਿੱਚ ਅਪਣੀ ਹਾਜ਼ਰੀ ਲਗਵਾਈ।

(ਗੁਰਭਿੰਦਰ ਗੁਰੀ)

mworld8384@yahoo.com

Welcome to Punjabi Akhbar

Install Punjabi Akhbar
×
Enable Notifications    OK No thanks