ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਆਮਦ ਤੇ ਐਨ.ਆਰ.ਆਈਜ਼ ਫਾਰ ਫਾਰਮਰਜ਼ ਅਤੇ ਸਿੱਖਾਂ ਵੱਲੋਂ ਵਾਸ਼ਿੰਗਟਨ ‘ਚ ਵਿਰੋਧ ਪ੍ਰਦਰਸ਼ਨ ਕੀਤਾ

ਵਾਂਸ਼ਿੰਗਟਨ,ਡੀ.ਸੀ — ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ  ਫੇਰੀ ਤੇ ਹਰ ਵਰਗ ਦੇ ਪ੍ਰਵਾਸੀ ਭਾਰਤੀਆਂ ਅਤੇ ਸਿੱਖਾਂ ਵੱਲੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇਂ ਦਿੱਲੀ ਚਲ ਰਹੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਰੋਸ ਪ੍ਰਦਰਸ਼ਨ  ਵਾਸਿੰਗਟਨ ਡੀ.ਸੀ ਚ’ ਕੀਤਾ ਗਿਆ । ਜਿੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਫੇਰੀ ਵਿੱਚ ਉਂਹਨਾ ਦੇ ਸਮਰਥਕਾਂ ਵਿੱਚ ਬਹੁਤ ਹੀ ਭਾਰੀ ਕਮੀ ਦੇਖਣ ਨੂੰ ਮਿਲੀ। ਜਦ ਕਿ ਕਿਸਾਨਾਂ ਦੇ ਹੱਕ ਪ੍ਰਦਰਸ਼ਨ ਕਰ ਰਹੇ ਵਿਰੋਧੀ ਇਸ ਵਾਰ ਜ਼ਿਆਦਾ ਭਾਰੂ ਨਜ਼ਰ ਆਏ ।ਕਿਸਾਨ ਮੌਰਚੇ ਦੇ ਸਮਰਥਨ ਵਿੱਚ ਹਰ ਵਰਗ ਦੇ ਲੋਕਾਂ ਨੇ ਵਾਸ਼ਿੰਗਟਨ ਡੀ ਸੀ ਵਿੱਚ ਸ਼ਮੂਲੀਅਤ ਕੀਤੀ । ਸਿੱਖਾਂ ਵੱਲੋ ਇਹ ਵਿਰੋਧ ਪ੍ਰਦਰਸ਼ਨ ਦੁਪਿਹਰ ਦੇ 12 ਵਜੇ ਵਾਈਟ ਹਾਊਸ ਦੇ ਲਾਫਾਇਟੇ ਪਾਰਕ ਵਿੱਚ ਸ਼ੁਰੂ ਹੋ ਗਿਆ ਸੀ। ਜਦੋ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਨ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ ਮਿਲਣੀ ਵਿੱਚ ਸਨ।ਅਤੇ ਬਾਹਰ  ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀ ਮੋਦੀ ਗੋ ਬੈਕ ਭਾਵ ਕਿ ਮੋਦੀ ਵਾਪਿਸ ਜਾੳ ਦੇ ਨਾਹਰੇ ਪਿੱਛੋਂ ਸਾਫ਼ ਸੁਣਾਈ ਦੇ ਰਹੇ ਸਨ । ਮੋਦੀ ਸਮਰਥਕ ਇਸ ਖ਼ਾਸ ਮੋਕੇ ਉੱਪਰ ਗਿਣਤੀ ਵਿੱਚ ਨਾ ਮਾਤਰ ਹੀ ਸ਼ਾਮਲ ਹੋ ਸਕੇ । ਵਾਈਟ ਹਾਊਸ ਦਾ ਆਲਾ ਦੁਆਲਾ ਕਿਸਾਨੀ ਮੌਰਚੇ  ਦੇ  ਸਮਰਥਕਾਂ ਦੇ ਨਾਲ  ਭਰਿਆ ਨਜ਼ਰ ਆਇਆ । ਮੋਰਚੇ ਵਿੱਚ ਸਥਾਨਕ ਲੀਡਰਸ਼ਿਪ ਅਤੇ ਨਿਉਯਾਰਕ ਤੋ ਵੀ ਲੋਕ ਆਪਣਾ ਸਮਰਥਨ ਕਿਸਾਨਾਂ ਦੇ ਹੱਕ ਵਿੱਚ ਦਰਜ ਕਰਵਾਉਣ ਵਿੱਚ ਸਾਮਿਲ ਹੋਏ।ਇਹ ਰੋਸ ਪ੍ਰਦਰਸ਼ਨ  ਭਾਰਤੀ ਕਿਸਾਨਾਂ ਦੇ ਮੋਦੀ ਸਰਕਾਰ ਵੱਲੋ ਥਾਪੇ ਗਏ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਨੂੰ ਲੈ ਕੇ ਅਤੇ ਭਾਰਤ ਵਿੱਚ 10 ਮਹੀਨਿਆਂ ਤੋ ਚਲ ਰਹੇ ਕਿਸਾਨੀ ਅੰਦੋਲਨ ਚ’ ਬੈਠੇ ਭਾਰਤੀ ਕਿਸਾਨਾ ਦੇ ਹੱਕ ਚ’ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਨ।ਭਾਰਤ ਚ’ ਚਲ ਰਹੇ  ਕਿਸਾਨੀ ਅੰਦੋਲਨ ਨੂੰ  ਲੈ ਕੇ ਮੋਦੀ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਕਾਫ਼ੀ ਢਾਅ ਲੱਗੀ ਸਾਫ਼ ਨਜ਼ਰ ਆਈ। ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀ ਮੂਲ ਦੇ ਐਨਆਰਆਈਜ਼ ਫਾਰ ਫਾਰਮਰ ਦਾ ਕਹਿਣਾ ਸੀ ਕਿ ਕਿਸਾਨਾਂ ਤੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨ ਰੱਦ ਕਰਨ ਤੋ ਘੱਟ ਉਹ ਕਿਸੇ ਵੀ ਰਿਆਇਤ ਨੂੰ ਮੁੱਢੋ  ਹੀ ਨਕਾਰ ਦੇਣਗੇ। ਰੋਸ ਪ੍ਰਦਰਸ਼ਨ ਚ’ ਪ੍ਰਵਾਸੀ ਕਿਸਾਨ ਸਮਰਥਕਾਂ ਨੇ ਦਿੱਲੀ ਮੋਰਚੇ ਉੱਪਰ ਡਟੇ ਹੋਏ ਕਿਸਾਨਾਂ ਅਤੇ ਮੋਰਚੇ ਵਿੱਚ ਜਾਨ ਗੁਆਉਣ ਵਾਲੇ ਪਰਿਵਾਰਾਂ ਦੇ ਨਾਲ ਆਪਣਾ  ਪੂਰਨ ਸਾਥ ਦੇਣ ਦਾ ਸੁਨੇਹਾ ਵੀ ਇਸ ਰੋਸ ਮਾਰਚ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਭੇਜਿਆ ਹੈ ।ਇਸ ਰੋਸ ਮੁਜ਼ਾਹਰੇ ਵਿੱਚ ਸਾਫ਼ ਗੱਲ ਜ਼ਾਹਰ ਹੋ ਰਹੀ ਹੈ ਕਿ ਮੌਦੀ ਸਰਕਾਰ ਕਿਸਾਨਾਂ ਅਤੇ ਭਾਰਤੀਆਂ ਨੂੰ ਆਪਣੇ ਭਰੋਸੇ ਵਿੱਚੋਂ ਪੂਰਨ ਤੋਰ ਤੇ ਹੁਣ ਗੁਆ ਚੁੱਕੀ ਹੈ ਅਤੇ ਨੇੜੇ ਆਉਣ ਵਾਲੇ ਭਵਿੱਖ ਵਿੱਚ ਅਗਲੀ ਸਰਕਾਰ ਬਣਨ ਦਾ ਰਾਹ ਮੋਦੀ ਅਤੇ ਬੀਜੇਪੀ ਲਈ ਬਹੁਤ ਹੀ ਤੰਗ ਨਜ਼ਰ ਆ ਰਿਹਾ ਹੈ ।

Install Punjabi Akhbar App

Install
×