ਤਸਮਾਨੀਆ ਵਿਖੇ ਵੀ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ

ਜਿਵੇਂ ਕਿ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਵਿੱਚ -ਭਾਰਤ ਵਿੱਚ ਹੋ ਰਹੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਵਿੱਚ ਹੁੰਗਾਰਾ ਭਰਦਿਆਂ, ਹਰ ਕੋਈ ਆਪਣੇ ਆਪਣੇ ਢੰਗ ਤਰਕਿਆਂ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰਦਰਸ਼ਨ ਕਰੀ ਹੀ ਜਾਂਦਾ ਹੈ ਤਾਂ ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਆਸਟ੍ਰੇਲੀਆ ਦੇ ਰਾਜ ਤਸਮਾਨੀਆ ਅੰਦਰ ਵੀ ਅਜਿਹੇ ਪ੍ਰਦਰਸ਼ਨ ਇੱਥੇ ਰਹਿੰਦੇ ਪੰਜਾਬੀ ਨੌਜਵਾਨਾਂ ਵੱਲੋਂ ਸ਼ੁਰੂ ਕਰ ਦਿੱਤੇ ਗਏ ਹਨ। ਤਸਮਾਨੀਆ ਜਿਹੜਾ ਕਿ ਆਸਟ੍ਰੇਲੀਆ ਦਾ ਇੱਕ ਛੋਟਾ ਜਿਹਾ ਸੂਬਾ ਅਤੇ ਆੲਲੈਂਡ ਹੈ ਅਤੇ ਇਸ ਉਪਰ ਬਹੁਤ ਥੋੜ੍ਹੀ ਜਿਹੀ ਗਿਣਤੀ ਵਿੱਚ ਪੰਜਾਬੀ ਲੋਕ ਰਹਿੰਦੇ ਹਨ ਅਤੇ ਇਨ੍ਹਾਂ ਨੌਜਵਾਨਾਂ ਨੇ ਪੰਜਾਬੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ੍ਹਦਿਆਂ ਇੱਥੇ ਹੋਬਾਰਟ ਸਿਟੀ ਦੇ ਗੁਰੂਦਵਾਰਾ ਸਾਹਿਬ ਨਾਨਕ ਦਰਬਾਰ ਵਿਖੇ 150 ਦੇ ਕਰੀਬ ਸੰਗਤ ਦੀ ਹਾਜ਼ਰੀ ਵਿੱਚ ਭਾਰਤ ਵਿੱਚ ਹੋ ਰਹੇ ਪ੍ਰਦਰਸ਼ਨ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਆਪਣੀ ਆਵਾਜ਼ ਬੁਲੰਦ ਕਰਦਿਆਂ ਹੋਇਆਂ ਪੰਜਾਬ ਅਤੇ ਦੁਨੀਆਂ ਭਰ ਵਿੱਚ ਹੋ ਰਹੇ ਰੋਸ ਮੁਜ਼ਾਹਰਿਆਂ ਵਿੱਚ ਆਪਣੀ ਹਾਜ਼ਰੀ ਲਗਵਾਈ। ਪ੍ਰਦਰਸ਼ਨ ਬਾਰੇ ਸੁਖਅਮਰਿਤ ਸਿੰਘ ਪੱਡਾ ਅਤੇ ਖੁਸ਼ਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂਦਵਾਰਾ ਸਾਹਿਬ ਵਿਖੇ ਹੋਇਆ ਇਹ ਸ਼ਾਂਤਮਈ ਪ੍ਰਦਰਸ਼ਨ ਪੂਰੀ ਤਰਾ੍ਹਂ ਨਾਲ ਕੋਵਿਡ-19 ਦੇ ਨਿਯਮਾਂ ਦੇ ਮੱਦੇਨਜ਼ਰ ਕੀਤਾ ਗਿਆ ਸੀ। ਇਸ ਦੌਰਾਨ ਸੰਗਤ ਅਤੇ ਬਾਹਰਵਾਰ ਪਰਚੇ ਵੰਡੇ ਗਏ ਅਤੇ ਲੋਕਾਂ ਨੂੰ ਭਾਰਤ ਅੰਦਰ ਹੋ ਰਹੀਆਂ ਤਰਾਸਦੀਆਂ ਬਾਰੇ ਵਿੱਚ ਜਾਣੂ ਕਰਵਾਇਆ ਗਿਆ। ਅਗਲੇ ਪ੍ਰੋਗਰਾਮਾਂ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਸਮੂਹ ਸੰਗਤ ਨੇ ਹੁਣ ਅਗਲਾ ਪ੍ਰਦਰਸ਼ਨ ਹੋਬਾਰਟ ਸਿਟੀ ਦੇ ਮੁੱਖ ਚੌਰਾਹੇ (ਪਾਰਲੀਆਮੈਂਟ ਲਾਅਨ) ਵਿਖੇ ਕਰਨ ਦਾ ਵਿਚਾਰ ਬਣਾਇਆ ਹੈ ਅਤੇ ਇਸ ਵਾਸਤੇ ਸਰਕਾਰ ਕੋਲੋਂ ਅਗਾਊਂ ਆਗਿਆ ਮੰਗੀ ਗਈ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਸਰਕਾਰ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਦੀ ਆਗਿਆ ਦੇ ਦੇਵੇਗੀ ਅਤੇ ਸਾਰੀ ਸੰਗਤ ਮੁੜ ਤੋਂ ਪਾਰਲੀਆਮੈਂਟ ਚੌਂਕ ਵਿਖੇ ਇਕੱਠੀ ਹੋਵੇਗੀ।

Install Punjabi Akhbar App

Install
×