ਮੈਲਬੌਰਨ ਕ੍ਰਿਕੇਟ ਗਰਾਊਂਡ ਦੇ ਬਾਹਰ ਵਿੱਚ ਕਿਸਾਨ ਹਿਤੈਸ਼ੀਆਂ ਵਲੋਂ ਖੇਤੀ ਬਿੱਲਾਂ ਖਿਲਾਫ ਜਬਰਸਤ ਪ੍ਰਦਰਸ਼ਨ (ਰਿਪੋਰਟ 2)

ਚਲਦੇ ਮੈਚ ਦੇ ਦੌਰਾਨ ਬਾਹਰ ਖੜ ਕੇ ਕੀਤਾ ਪ੍ਰਦਰਸ਼ਨ

ਆਸਟ੍ਰੇਲੀਆ ਦੀ ਜਥੇਬੰਦੀ “ਸਟੌਪ ਅਡਾਨੀ” ਨੇ ਵੀ ਕੀਤੀ ਸ਼ਮੂਲੀਅਤ

ਦੁਨੀਆਂ ਭਰ ਵਿੱਚ ਵਸਦੇ ਕਿਸਾਨ ਹਿਤੈਸ਼ੀਆਂ ਦੇ ਵਲੋਂ  ਖੇਤੀ ਬਿੱਲਾਂ ਨੂੰ  ਲੈ ਕੇ ਰੋਹ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਿਸ ਦੇ ਚਲਦਿਆਂ ਦੁਨੀਆਂ ਭਰ ਵਿੱਚ ਹੀ ਧਰਨੇ ਪ੍ਰਦਰਸ਼ਨਾਂ ਕੀਤੇ ਜਾ ਰਹੇ ਹਨ ਕਈ ਦੇਸ਼ਾਂ ਦੇ ਸਿਆਸੀ ਆਗੂ ਵੀ ਇਸ ਮਸਲੇ ਵਿੱਚ ਬਿਆਨ ਦੇ ਰਹੇ ਹਨ ਇਸ ਦੇ ਚਲਦਿਆਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੀ ਸ਼ਾਂਤਮਈ ਧਰਨੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ  ਜਾਰੀ ਹੈ। ਲੋਕਾ ਦੇ ਰੋਹ ਦਾ ਇਸ ਗੱਲ ਤੋ ਹੀ ਅੰਦਾਜ਼ਾ ਲਗਇਆ ਜਾ ਸਕਦਾ ਹੈ ਕਿ ਹਰ ਰੌਜ ਵੱਖ ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਨਿਰਤੰਰ ਜਾਰੀ ਹਨ।ਇਸ ਦੇ ਚਲਦਿਆਂ ਮੈਲਬੌਰਨ ਦੇ ਪ੍ਰਸਿਧ ਕ੍ਰਿਕੇਟ ਮੈਦਾਨ ਐਮ. ਸੀ. ਜੀ  ਦੇ ਬਾਹਰ  ਕਿਸਾਨ ਹਿਤੈਸ਼ੀਆਂ ਵਲੋਂ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿੱਚ ਕਿਸਾਨ ਮਜਦੂਰ ਏਕਤਾ ਦੀਆ ਤਖਤੀਆਂ ਫੜ ਕੇ ਭਾਰਤ ਦੀ ਕੇਂਦਰ ਸਰਕਾਰ, ਅੰਬਾਨੀ,ਅਡਾਨੀ ਦੇ  ਖਿਲਾਫ ਨਾਅਰੇਬਾਜ਼ੀ ਕੀਤੀ ਗਈ ।

ਇਸ ਪ੍ਰਦਰਸ਼ਨ ਵਿੱਚ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਕਿਸਾਨ ਹਿਤੈਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਨੋਜਵਾਨ ਵਰਗ ਦੇ ਨਾਲ ਨਾਲ ਛੋਟੇ ਛੋਟੇ ਬੱਚੇ ਆਪਣੇ ਮਾਪਿਆਂ ਦੇ ਨਾਲ  ਹੱਥਾਂ ਵਿੱਚ ਤਖਤੀਆਂ ਫੜ  ਕੇ ਪੁੱਜੇ ਹੋਏ ਸਨ। ਇਸ ਪ੍ਰਦਰਸ਼ਨ ਦੇ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਕ੍ਰਿਕੇਟ ਮੈਚ ਮੈਦਾਨ  ਦੇ ਅੰਦਰ ਖੇਡਿਆ ਜਾ ਰਿਹਾ ਸੀ।ਇਸ ਪ੍ਰਦਰਸ਼ਨ ਦੀ ਇੱਕ ਖਾਸ ਗੱਲ ਇਹ ਵੀ ਰਹੀ ਕਿ ਆਸਟ੍ਰੇਲੀਆ ਦੇ ਵਿੱਚ ਅਡਾਨੀ ਗਰੁਪ ਦੇ ਪ੍ਰਾਜੈਕਟਾਂ ਦਾ ਵਿਰੋਧ ਕਰ ਰਹੀ ਜਥੇਬੰਦੀ “ ਸਟੌਪ ਅਡਾਨੀ” ਨੇ ਵੀ ਆਪਣਾ ਸਮਰਥਨ ਦਿੰਦਿਆਂ ਪ੍ਰਦਰਸ਼ਨ ਵਿੱਚ ਸਟੋਪ ਅੰਡਾਨੀ ਦੀਆਂ ਤਖਤੀਆਂ  ਫੜ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੌਧਨ ਕਰਦਿਆਂ  ਕਿਹਾ ਕਿ  ਇਹ ਸੰਘਰਸ਼ ਬਾਰਡਰਾਂ ਦੇ ਧਰਨਾ ਦੇ ਰਹੇ ਕਿਸਾਨ ਮਜਦੂਰਾਂ ਦਾ ਨਾ ਹੋ ਕੇ ਪੂਰੀ ਦੁਨੀਆਂ ਵਿੱਚ ਇੱਕ  ਲੋਕ ਲਹਿਰ ਦੇ ਵਜੋਂ ਫੈਲ ਚੱੁਕਾ ਹੈ ਤੇ ਭਾਰਤ ਸਰਕਾਰ ਨੂੰ ਆਪਣਾ ਅੜੀਅਲ ਰਵੀਈਆ ਛੱਡ ਕੇ ਇਨਾਂ ਮਾਰੂ ਬਿਲਾਂ ਨੂੰ ਵਾਪਸ ਲੈਣਾ ਚਾਹਿਦਾ ਹੈ।ਬੁਲਾਰਿਆਂ ਨੇ ਕਿਹਾ ਕਿ ਪ੍ਰਵਾਸੀ ਭਾਵੇਂ ਅੱਜ ਇਸ ਔਖੀ ਘੜੀ ਵਿੱਚ ਉਨਾਂ ਕੋਲ ਪਹੁੰਚ ਨਹੀਂ ਸਕਦੇ ਪਰ ਉਹ  ਹਰ ਸਮੇਂ ਕਿਸਾਨ ਦੀ ਪਿੱਠ  ਤੇ ਖੜੇ ਹਨ ਤੇ ਉਨਾਂ  ਨੁੰ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ।

Install Punjabi Akhbar App

Install
×